ਦਿੱਲੀ ਵਿੱਚ ਪਰਾਲੀ ਸਾੜਨ ਦੇ 3 ਮਾਮਲੇ ਸਾਹਮਣੇ ਆਏ
09:10 AM Oct 12, 2024 IST
Advertisement
ਪੱਤਰ ਪ੍ਰੇਰਕ
ਨਵੀਂ ਦਿੱਲੀ, 11 ਅਕਤੂਬਰ
ਉੱਤਰੀ ਦਿੱਲੀ ਜ਼ਿਲ੍ਹੇ ਵਿੱਚ ਵੀਰਵਾਰ ਨੂੰ ਪਰਾਲੀ ਸਾੜਨ ਦੇ ਤਿੰਨ ਮਾਮਲੇ ਸਾਹਮਣੇ ਆਏ ਹਨ। ਪਿਛਲੇ ਸਾਲ ਦਿੱਲੀ ਵਿੱਚ ਅਜਿਹੇ ਪੰਜ ਮਾਮਲੇ ਸਾਹਮਣੇ ਆਏ ਸਨ। ਦਿੱਲੀ ਸਰਕਾਰ ਦੀ ‘ਵਿੰਟਰ ਐਕਸ਼ਨ ਪਲਾਨ’ ਦੇ ਤਹਿਤ 3 ਅਕਤੂਬਰ ਨੂੰ ਸ਼ੁਰੂ ਕੀਤੀ ਗਈ ਪੂਸਾ ਬਾਇਓ-ਡੀਕੰਪੋਜ਼ਰ ਦੇ ਛਿੜਕਾਅ ਦੀ ਮੁਹਿੰਮ ਦੇ ਬਾਵਜੂਦ ਇਹ ਕੇਸ ਸਾਹਮਣੇ ਆਏ। ਭਾਰਤੀ ਖੇਤੀ ਖੋਜ ਸੰਸਥਾਨ ਦੇ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਦਿੱਲੀ ਵਿੱਚ 2023 ਵਿੱਚ ਪਰਾਲੀ ਸਾੜਨ ਦੇ ਪੰਜ, 2022 ਵਿੱਚ 10, 2021 ਵਿੱਚ ਚਾਰ ਅਤੇ 2020 ਵਿੱਚ ਨੌਂ ਮਾਮਲੇ ਸਾਹਮਣੇ ਆਏ ਸਨ। ਹਾਲਾਂਕਿ ਹਵਾ ਪ੍ਰਦੂਸ਼ਣ ਵਿੱਚ ਪਰਾਲੀ ਸਾੜਨ ਦਾ ਯੋਗਦਾਨ ਸਿਰਫ ਦੋ ਫੀਸਦੀ ਹੈ ਅਤੇ ਟਰਾਂਸਪੋਰਟ ਸੈਕਟਰ 22 ਫੀਸਦੀ ਦੇ ਹਿਸਾਬ ਨਾਲ 11 ਗੁਣਾਂ ਵੱਧ ਯੋਗਦਾਨ ਦੇ ਨਾਲ ਪ੍ਰਮੁੱਖ ਪ੍ਰਦੂਸ਼ਕ ਹੈ।
Advertisement
Advertisement
Advertisement