ਦੁਕਾਨਾਂ ’ਚ ਚੋਰੀਆਂ ਕਰਨ ਵਾਲੇ 3 ਮੁਲਜ਼ਮ ਕਾਬੂ
08:34 AM Jan 07, 2024 IST
ਪੱਤਰ ਪ੍ਰੇਰਕ
ਦੋਦਾ, 6 ਜਨਵਰੀ
ਸਥਾਨਕ ਕਸਬੇ ਵਿਚ ਚੋਰਾਂ ਵੱਲੋਂ ਮੋਬਾਈਲਾਂ ਦੀਆਂ ਦੁਕਾਨਾਂ ਨੂੰ ਰਾਤ ਵੇਲੇ ਨਿਸ਼ਾਨਾ ਬਣਾਇਆ ਜਾ ਰਿਹਾ ਸੀ। ਬੀਤੇ ਦਿਨ ਗੁਰਮਨ ਟੈਲੀਕਾਮ ਦਾ ਸ਼ਟਰ ਤੋੜ ਕੇ ਦੁਕਾਨਦਾਰ ਦਾ ਕਰੀਬ 50000 ਰੁਪਏ ਦਾ ਸਾਮਾਨ ਚੋਰੀ ਕਰ ਲਿਆ ਸੀ ਅਤੇ ਫਿਰ ਅਗਲੀ ਰਾਤ ਨੂੰ ਨਿਊਪ੍ਰੀਤ ਟੈਲੀਕਾਮ ਦੇ ਤਾਲੇ ਤੋੜਦਿਆਂ ਹੀ ਇਕ ਵਿਅਕਤੀ ਨੂੰ ਕਾਬੂ ਕਰ ਲਿਆ ਸੀ। ਥਾਣਾ ਕੋਟਭਾਈ ਦੇ ਮੁਖੀ ਜਸਵੀਰ ਸਿੰਘ ਨੇ ਦੱਸਿਆ ਕਿ ਸੰਜੀਵ ਕੁਮਾਰ ਵਾਸੀ ਦੋਦਾ ਦੇ ਬਿਆਨਾਂ ਦੇ ਆਧਾਰ ਉਤੇ ਕੇਸ ਦਰਜ ਕਰਕੇ ਪੁਲੀਸੀ ਵੱਲੋਂ ਪੜਤਾਲ ਕੀਤੀ ਜਾ ਰਹੀ ਸੀ। ਇਸ ਦੌਰਾਨ ਏਐਸਆਈ ਰਜਿੰਦਰ ਸਿੰਘ ਅਤੇ ਉਸ ਦੀ ਟੀਮ ਨੇ ਨੇੜਲੇ ਪਿੰਡ ਸੂਰੇਵਾਲਾ ਦੇ ਨਿਰਮਲ ਸਿੰਘ, ਅੰਮ੍ਰਿਤਪਾਲ ਸਿੰਘ ਅਤੇ ਬਬਲੂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ ਮੁੱਢਲੀ ਪੁੱਛ-ਪੜਤਾਲ ਦੌਰਾਨ 17 ਮੋਬਾਈਲ ਅਤੇ ਹੋਰ ਸਾਮਾਨ ਬਰਾਮਦ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਦਾ ਚੌਥਾ ਸਾਥੀ ਕਾਲਾ ਸਿੰਘ ਵਾਸੀ ਹਰੀਕੇ ਕਲਾਂ ਅਜੇ ਪੁਲੀਸ ਦੀ ਗ੍ਰਿਫ਼ਤ ’ਚੋਂ ਬਾਹਰ ਹੈ ਜਿਸ ਨੂੰ ਜਲਦੀ ਕਾਬੂ ਕਰ ਲਿਆ ਜਾਵੇਗਾ।
Advertisement
Advertisement