ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਏਟੀਐੱਮ ਕਾਰਡ ਬਦਲ ਕੇ 3.95 ਲੱਖ ਦੀ ਠੱਗੀ

06:32 AM Aug 27, 2024 IST

ਨਿੱਜੀ ਪੱਤਰ ਪ੍ਰੇਰਕ
ਜ਼ੀਰਕਪੁਰ, 26 ਅਗਸਤ
ਪਟਿਆਲਾ ਰੋਡ ’ਤੇ ਸਥਿਤ ਪੰਜਾਬ ਨੈਸ਼ਨਲ ਬੈਂਕ ਵਿੱਚ ਲੱਗੇ ਏਟੀਐਮ ਵਿੱਚੋਂ ਤਿੰਨ ਅਣਪਛਾਤਿਆਂ ਨੇ ਇਕ ਵਿਅਕਤੀ ਦਾ ਕਾਰਡ ਬਦਲ ਕੇ ਉਸ ਦੇ ਖਾਤੇ ਵਿੱਚੋਂ 3.95 ਲੱਖ ਰੁਪਏ ਕਢਵਾ ਲਏ। ਇਸ ਸਬੰਧੀ ਸ਼ਿਕਾਇਤ ਮਿਲਣ ’ਤੇ ਪੁਲੀਸ ਨੇ ਕੇਸ ਦਰਜ ਕਰਨ ਉਪਰੰਤ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਗੁਰਮੇਲ ਸਿੰਘ ਨੇ ਦੱਸਿਆ ਕਿ ਉਹ 18 ਅਗਸਤ ਨੂੰ ਸ਼ਾਮ ਕਰੀਬ 6 ਵਜੇ ਪਟਿਆਲਾ ਰੋਡ ’ਤੇ ਲੱਕੀ ਢਾਬੇ ਸਾਹਮਣੇ ਪੰਜਾਬ ਨੈਸ਼ਨਲ ਬੈਂਕ ਦੇ ਏਟੀਐੱਮ ਤੋਂ ਪੈਸੇ ਕਢਵਾਉਣ ਲਈ ਗਿਆ ਸੀ। ਉਸ ਨੇ 5000 ਰੁਪਏ ਕਢਵਾਏ ਤੇ ਜਦੋਂ ਵਾਪਸ ਆਉਣ ਲੱਗਾ ਤਾਂ ਏਟੀਐੱਮ ਅੰਦਰ ਦੋ ਵਿਅਕਤੀ ਆਏ ਜਿਨ੍ਹਾਂ ਨੇ ਉਸ ਨੂੰ ਗੱਲਾਂ ਵਿੱਚ ਲਗਾ ਕੇ ਉਸ ਦਾ ਏਟੀਐੱਮ ਕਾਰਡ ਬਦਲ ਲਿਆ। ਉਹ ਜਦੋਂ ਆਪਣੇ ਘਰ ਆ ਗਿਆ ਤਾਂ ਰਾਤ ਕਰੀਬ ਅੱਠ ਵਜੇ ਉਸ ਨੂੰ ਮੈਸਿਜ ਆਉਣੇ ਸ਼ੁਰੂ ਹੋ ਗਏ। ਉਸ ਦੇ ਖਾਤੇ ਵਿੱਚੋਂ 3 ਲੱਖ 95 ਹਜ਼ਾਰ ਰੁਪਏ ਨਿਕਲ ਗਏ। ਉਸ ਨੇ ਅਗਲੇ 19 ਅਗਸਤ ਨੂੰ ਬੈਂਕ ਦੀ ਬਰਾਂਚ ਜਾ ਕੇ ਸਟੇਟਮੈਂਟ ਕਢਵਾਈ ਤਾਂ ਪਤਾ ਲੱਗਿਆ ਕਿ ਤਿੰਨ ਲੱਖ ਰੁਪਏ ਦੀ ਟਰਾਂਸਜੈਕਸ਼ਨ ਹੋਈ ਤੇ 95 ਹਜ਼ਾਰ ਰੁਪਏ ਏਟੀਐੱਮ ਰਾਹੀਂ ਕਢਵਾਏ ਗਏ ਹਨ।
ਉਨ੍ਹਾਂ ਦੱਸਿਆ ਕਿ ਸੀਸੀਸਟੀਵੀ ਦੇਖ ਕੇ ਸਾਹਮਣੇ ਆਇਆ ਕਿ ਇਹ ਠੱਗੀ ਤਿੰਨ ਨੌਜਵਾਨਾਂ ਨੇ ਮਿਲ ਕੇ ਕੀਤੀ। ਪੁਲੀਸ ਨੇ ਤਿੰਨ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ।

Advertisement

Advertisement