ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਯੂਟੀ ਵਿੱਚ 293 ਜੇਬੀਟੀ ਅਧਿਆਪਕਾਂ ਦੀ ਹੋਵੇਗੀ ਭਰਤੀ

10:39 AM Jul 01, 2023 IST

ਸੁਖਵਿੰਦਰ ਪਾਲ ਸੋਢੀ
ਚੰਡੀਗਡ਼੍ਹ, 30 ਜੂਨ
ਯੂਟੀ ਦੇ ਸਿੱਖਿਆ ਵਿਭਾਗ ਵੱਲੋਂ 293 ਜੇਬੀਟੀ ਅਧਿਆਪਕਾਂ ਦੀ ਭਰਤੀ ਕੀਤੀ ਜਾ ਰਹੀ ਹੈ ਜੋ ਕਿ ਭਲਕੇ ਜਨਤਕ ਕਰ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਵਿਭਾਗ ਵੱਲੋਂ ਸਪੈਸ਼ਲ ਐਜੂਕੇਟਰ, ਟੀਜੀਟੀ ਤੇ ਪੀਜੀਟੀ ਦੀ ਵੀ ਭਰਤੀ ਵੀ ਕੀਤੀ ਜਾਵੇਗੀ। ਇਹ ਭਰਤੀਆਂ ਅਗਲੇ ਮਹੀਨੇ ਜਨਤਕ ਕਰ ਦਿੱਤੀਆਂ ਜਾਣਗੀਆਂ। ਇਸ ਵੇਲੇ ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਦੀ ਕਾਫੀ ਘਾਟ ਹੈ ਜਿਸ ਕਾਰਨ ਵਿਦਿਆਰਥੀਆਂ ਦੀ ਪਡ਼੍ਹਾਈ ਪ੍ਰਭਾਵਿਤ ਹੋ ਰਹੀ ਹੈ।
ਇਸ ਤੋਂ ਪਹਿਲਾਂ ਜੇਬੀਟੀ ਘੁਟਾਲੇ ਕਾਰਨ ਇਕ ਹਜ਼ਾਰ ਅਧਿਆਪਕਾਂ ਦੀ ਭਰਤੀ ਰੱਦ ਹੋਣ ਕਰ ਕੇ ਯੂਟੀ ਦੇ ਸਕੂਲਾਂ ਵਿੱਚ ਅਧਿਆਪਕਾਂ ਦੀ ਭਾਰੀ ਘਾਟ ਆ ਗਈ ਸੀ।
ਮਿਲੀ ਜਾਣਕਾਰੀ ਅਨੁਸਾਰ ਇਸ ਵਾਰ ਵਿਭਾਗ ਵੱਲੋਂ 293 ਜੇਬੀਟੀ ਅਧਿਆਪਕਾਂ ਦੀ ਭਰਤੀ ਕੀਤੀ ਜਾ ਰਹੀ ਹੈ ਜਿਨ੍ਹਾਂ ਵਿੱਚ 149 ਸੀਟਾਂ ਜਨਰਲ, 59 ਐੱਸਸੀ ਤੇ 56 ਸੀਟਾਂ ਓਬੀਸੀ ਲਈ ਰਾਖਵੀਆਂ ਹਨ। ਇਹ ਭਰਤੀ 20 ਜੁਲਾਈ ਨੂੰ ਖੁੱਲ੍ਹੇਗੀ ਜਿਸ ਲਈ ਅਪਲਾਈ ਕਰਨ ਦੀ ਆਖਰੀ ਤਰੀਕ 14 ਅਗਸਤ ਹੋਵੇਗੀ। ਇਸ ਭਰਤੀ ਲਈ ਲਿਖਤੀ ਪ੍ਰੀਖਿਆ 30 ਜੁਲਾਈ ਤੋਂ ਬਾਅਦ ਹੋਵੇਗੀ ਜੋ ਕਿ 150 ਨੰਬਰਾਂ ਦੀ ਹੋਵੇਗੀ। ਚੰਡੀਗਡ਼੍ਹ ਦੇ ਸਰਕਾਰੀ ਸਕੂਲਾਂ ਵਿਚ ਸਮੱਗਰ ਸਿੱਖਿਆ ਤਹਿਤ ਵੀ ਅਧਿਆਪਕਾਂ ਦੀ ਭਰਤੀ ਹੁੰਦੀ ਹੈ। ਇਸ ਤੋਂ ਇਲਾਵਾ ਅਧਿਆਪਕਾਂ ਦੀ ਨਵੀਂ ਭਰਤੀ ਲਈ ਕੇਂਦਰ ਤੋਂ ਮਨਜ਼ੂਰੀ ਲੈਣੀ ਪੈਂਦੀ ਹੈ ਅਤੇ ਯੂਟੀ ਨੇ ਸ਼ਹਿਰ ਵਿੱਚ ਅਧਿਆਪਕਾਂ ਦੀ ਘਾਟ ਦਾ ਹਵਾਲਾ ਦਿੰਦਿਆਂ ਜੇਬੀਟੀ, ਸਪੈਸ਼ਲ ਐਜੂਕੇਟਰ, ਟੀਜੀਟੀ ਤੇ ਪੀਜੀਟੀ ਅਧਿਆਪਕਾਂ ਦੀ ਨਿਯੁਕਤੀ ਕਰਨ ਦੀ ਮੰਗ ਕੀਤੀ ਸੀ। ਇਸ ਨੂੰ ਕੇਂਦਰ ਨੇ ਮਨਜ਼ੂਰੀ ਦੇ ਦਿੱਤੀ ਹੈ।
ਦੱਸਣਾ ਬਣਦਾ ਹੈ ਕਿ ਚੰਡੀਗਡ਼੍ਹ ਵਿੱਚ ਅਧਿਆਪਕਾਂ ਦੀ ਘਾਟ ਕਾਰਨ ਅਧਿਆਪਕਾਂ ਤੇ ਵਿਦਿਆਰਥੀਆਂ ਦਾ ਅਨੁਪਾਤ ਵਿਗਡ਼ ਗਿਆ ਹੈ। ਇਸ ਵੇਲੇ ਇੱਥੋਂ ਦੇ ਕਈ ਸਕੂਲਾਂ ਵਿੱਚ ਇਕ ਜਮਾਤ ਵਿਚ 70 ਤੋਂ 80 ਵਿਦਿਆਰਥੀ ਪਡ਼੍ਹ ਰਹੇ ਹਨ ਜਦਕਿ ਸਿੱਖਿਆ ਦੇ ਅਧਿਕਾਰ ਐਕਟ ਤਹਿਤ ਇਕ ਜਮਾਤ ਵਿੱਚ ਇਕ ਅਧਿਆਪਕ ਜ਼ਿਆਦਾ ਤੋਂ ਜ਼ਿਆਦਾ 35 ਤੋਂ 40 ਵਿਦਿਆਰਥੀਆਂ ਨੂੰ ਹੀ ਪਡ਼੍ਹਾ ਸਕਦਾ ਹੈ।

Advertisement

 

ਅਧਿਆਪਕਾਂ ਦੀਆਂ ਮਨਜ਼ੂਰ ਅਾਸਾਮੀਆਂ ਦੇ ਵੇਰਵੇ
ਸਕੱਤਰੇਤ ਦੇ ਰਿਕਾਰਡ ਅਨੁਸਾਰ ਯੂਟੀ ਦੇ ਸਿੱਖਿਆ ਵਿਭਾਗ ਵਿੱਚ ਪੀਜੀਟੀ ਦੀਆਂ ਮਨਜ਼ੂਰ ਅਾਸਾਮੀਆਂ 541 ਹਨ ਜਿਨ੍ਹਾਂ ਵਿੱਚੋਂ 57 ਖਾਲੀ ਹਨ। ਇਸ ਤੋਂ ਇਲਾਵਾ ਟੀਜੀਟੀ ਦੀਆਂ ਮਨਜ਼ੂਰ ਅਾਸਾਮੀਆਂ 2442 ਹਨ ਜਿਨ੍ਹਾਂ ਵਿੱਚੋਂ 237 ਖਾਲੀ ਹਨ। ਜੇਬੀਟੀ ਦੀਆਂ 1398 ਮਨਜ਼ੂਰ ਅਾਸਾਮੀਆਂ ਹਨ ਜਿਨ੍ਹਾਂ ਵਿਚੋਂ 165 ਅਾਸਾਮੀਆਂ ਖਾਲੀ ਹਨ। ਡਾਇਰੈਕਟਰ ਹਰਸੁਹਿੰਦਰ ਪਾਲ ਸਿੰਘ ਬਰਾਡ਼ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਜੁਲਾਈ ’ਚ ਹਰ ਹਫਤੇ ਅਧਿਆਪਕਾਂ ਦੀਆਂ ਨਵੀਆਂ ਭਰਤੀਆਂ ਦਾ ਇਸ਼ਤਿਹਾਰ ਪ੍ਰਕਾਸ਼ਿਤ ਕਰਵਾਇਆ ਜਾਵੇਗਾ ਜਿਸ ਨਾਲ ਚੰਡੀਗਡ਼੍ਹ ਦੇ ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਦੀ ਘਾਟ ਪੂਰੀ ਕੀਤੀ ਜਾਵੇਗੀ ਤੇ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਮੁਹੱਈਆ ਕਰਵਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਨਵੇਂ ਜੇਬੀਟੀ ਅਧਿਆਪਕਾਂ ਨੂੰ 9300-34800 ਪੇਅ ਬੈਂਡ 4200 ’ਤੇ ਨਿਯੁਕਤ ਕੀਤਾ ਜਾਵੇਗਾ।

Advertisement

Advertisement
Tags :
ਅਧਿਆਪਕਾਂਹੋਵੇਗੀਜੇਬੀਟੀਭਰਤੀਯੂਟੀਵਿੱਚ