For the best experience, open
https://m.punjabitribuneonline.com
on your mobile browser.
Advertisement

ਰੋਡਵੇਜ਼ ਬੱਸ ’ਚੋਂ 28,020 ਨਸ਼ੀਲੀਆਂ ਗੋਲੀਆਂ ਬਰਾਮਦ, ਕੇਸ ਦਰਜ

10:15 AM Apr 13, 2024 IST
ਰੋਡਵੇਜ਼ ਬੱਸ ’ਚੋਂ 28 020 ਨਸ਼ੀਲੀਆਂ ਗੋਲੀਆਂ ਬਰਾਮਦ  ਕੇਸ ਦਰਜ
Advertisement

ਪੱਤਰ ਪ੍ਰੇਰਕ
ਤਰਨ ਤਾਰਨ, 12 ਅਪਰੈਲ
ਥਾਣਾ ਸਿਟੀ ਪੱਟੀ ਦੀ ਪੁਲੀਸ ਨੇ ਚਾਰ ਦਿਨ ਪਹਿਲਾਂ ਦਿੱਲੀ ਤੋਂ ਪੱਟੀ ਆਈ ਪੰਜਾਬ ਰੋਡਵੇਜ਼ ਦੇ ਪੱਟੀ ਡਿਪੂ ਦੀ ਬੱਸ ’ਚੋਂ 28,020 ਨਸ਼ੀਲੀਆਂ ਗੋਲੀਆਂ ਬਰਾਮਦ ਹੋਣ ’ਤੇ ਡਰਾਈਵਰ ਹਰਜਿੰਦਰ ਸਿੰਘ ਅਤੇ ਕੰਡਕਟਰ ਬਲਦੇਵ ਸਿੰਘ ਖਿਲਾਫ਼ ਕੇਸ ਦਰਜ ਕੀਤਾ ਹੈ| ਪੁਲੀਸ ਅਧਿਕਾਰੀ ਦਲੇਰ ਸਿੰਘ ਨੇ ਅੱਜ ਦੱਸਿਆ ਕਿ ਮੁਲਜ਼ਮ ਮੰਗਲਵਾਰ ਨੂੰ ਰਾਤ ਵੇਲੇ ਬੱਸ ਲੈ ਕੇ ਦਿੱਲੀ ਤੋਂ ਵਾਪਸ ਆ ਰਹੇ ਸਨ। ਕੈਰੋਂ ਪਿੰਡ ਨੇੜੇ ਡਿਪੂ ਦੇ ਇੰਸਪੈਕਟਰ ਮਨਪ੍ਰੀਤ ਸਿੰਘ ਨੇ ਬੱਸ ਦੀ ਚੈਕਿਗ ਕੀਤੀ ਤਾਂ ਬੱਸ ਵਿਚੋਂ ਇਹ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ| ਡਰਾਈਵਰ ਅਤੇ ਕੰਡਕਟਰ ਇਨ੍ਹਾਂ ਗੋਲੀਆਂ ਆਦਿ ਦੀ ਕੋਈ ਰਸੀਦ ਵਗੈਰਾ ਨਹੀਂ ਦਿਖਾ ਸਕੇ ਜਿਸ ’ਤੇ ਵਿਭਾਗ ਤੇ ਮਾਮਲਾ ਪੁਲੀਸ ਨੂੰ ਸੌਂਪ ਦਿੱਤਾ। ਪੁਲੀਸ ਨੇ ਕੇਸ ਦਰਜ ਕਰਕੇ ਕੰਡਕਟਰ ਬਲਦੇਵ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ|

Advertisement

Advertisement
Author Image

joginder kumar

View all posts

Advertisement
Advertisement
×