ਉੱਤਰੀ ਸਿੱਕਮ ’ਚ ਜ਼ਮੀਨ ਖਿਸਕਣ ਕਾਰਨ ਫਸੇ 28 ਵਿਅਕਤੀ ਤੇ 20 ਸੈਨਿਕਾਂ ਨੂੰ ਬਚਾਇਆ
07:17 PM Jun 08, 2025 IST
Pakyong: Army personnel arrive at Pakyong Greenfield Airport after being airlifted from landslide-hit Chaten, in Pakyong district, Sikkim, Saturday, June 7, 2025. At least 76 army personnel were on Saturday airlifted from Chaten in north Sikkim where road connectivity has been snapped due to multiple landslides triggered by heavy rain, officials said. PTI Photo
Advertisement
ਗੰਗਟੋਕ, 8 ਜੂਨ
ਉੱਤਰੀ ਸਿੱਕਮ ਦੇ ਛੱਤੇਨ ਵਿੱਚ ਭਾਰੀ ਮੀਂਹ ਮਗਰੋਂ ਜ਼ਮੀਨ ਖਿਸਕਣ ਕਾਰਨ ਸੜਕ ਸੰਪਰਕ ਟੁੱਟਣ ਕਾਰਨ ਫਸੇ ਘੱਟੋ-ਘੱਟ 28 ਲੋਕਾਂ ਅਤੇ ਫੌਜ ਦੇ 20 ਜਵਾਨਾਂ ਨੂੰ ਹਵਾਈ ਜਹਾਜ਼ ਰਾਹੀਂ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਇੱਕ ਹੈਲੀਕਾਪਟਰ ਰਾਹੀਂ ਪਹਿਲੀ ਵਾਰ 28 ਨਾਗਰਿਕਾਂ ਨੂੰ ਛਾਤੇਨ ਤੋਂ ਸੁਰੱਖਿਅਤ ਬਾਹਰ ਕੱਢਿਆ ਗਿਆ, ਜਿਨ੍ਹਾਂ ਵਿੱਚ ਨਾਬਾਲਗ, ਟੈਕਸੀ ਡਰਾਈਵਰ ਅਤੇ ਸਰਕਾਰੀ ਅਧਿਕਾਰੀ ਸ਼ਾਮਲ ਸਨ। ਦੂਜੀ ਵਾਰ 20 ਜਵਾਨਾਂ ਨੂੰ ਹਵਾਈ ਜਹਾਜ਼ ਰਾਹੀਂ ਪਾਕਯੋਂਗ ਗ੍ਰੀਨਫੀਲਡ ਹਵਾਈ ਅੱਡੇ ’ਤੇ ਪਹੁੰਚਾਇਆ ਗਿਆ। ਉਨ੍ਹਾਂ ਦੱਸਿਆ ਕਿ ਐੱਮਆਈ‘17 ਹੈਲੀਕਾਪਟਰ ਨੇ ਛਾਤੇਨ ’ਚ ਤਾਇਨਾਤ ਫੌਜ ਦੇ ਜਵਾਨਾਂ ਲਈ ਲੋੜੀਂਦਾ ਸਮਾਨ ਵੀ ਪਹੁੰਚਾਇਆ। ਅਧਿਕਾਰੀਆਂ ਮੁਤਾਬਕ ਇਹ ਰਾਹਤ ਤੇ ਬਚਾਅ ਕਾਰਜ ਸੂਬਾ ਸਰਕਾਰ ਵੱਲੋਂ ਚਲਾਏ ਜਾ ਰਹੇ ਹਨ। -ਪੀਟੀਆਈ
Advertisement
Advertisement