ਮਿਜ਼ੋਰਮ ’ਚ ਸ਼ਰਨ ਲੈਣ ਵਾਲੇ ਮਿਆਂਮਾਰ ਦੇ 276 ਸੈਨਿਕ ਜਲਦੀ ਵਾਪਸ ਭੇਜੇ ਜਾਣਗੇ
08:27 AM Jan 20, 2024 IST
Advertisement
ਐਜ਼ੌਲ, 18 ਜਨਵਰੀ
ਮਿਜ਼ੋਰਮ ਦੇ ਲਾਂਗਤਲਾਈ ਜ਼ਿਲ੍ਹੇ ਵਿੱਚ ਸ਼ਰਨ ਲੈਣ ਵਾਲੇ ਮਿਆਂਮਾਰ ਫੌਜ ਦੇ 276 ਸੈਨਿਕਾਂ ਨੂੰ ਜਲਦੀ ਹੀ ਵਾਪਸ ਉਨ੍ਹਾਂ ਦੇ ਮੁਲਕ ਭੇਜਿਆ ਜਾਵੇਗਾ। ਜ਼ਿਕਰਯੋਗ ਹੈ ਕਿ ਅਰਾਕਾਨ ਆਰਮੀ (ਏਏ) ਵੱਲੋਂ ਉਨ੍ਹਾਂ ਦੇ ਕੈਂਪਾਂ ’ਤੇ ਕਬਜ਼ਾ ਕੀਤੇ ਜਾਣ ਤੋਂ ਬਾਅਦ ਮਿਆਂਮਾਰ ਦੀ ਫ਼ੌਜ ਦੇ ਇਨ੍ਹਾਂ 276 ਸੈਨਿਕਾਂ ਨੇ ਮਿਜ਼ੋਰਮ ਦੇ ਜ਼ਿਲ੍ਹਾ ਲਾਂਗਤਲਾਈ ਵਿੱਚ ਸ਼ਰਨ ਲਈ ਸੀ। ਇਸ ਸਬੰਧੀ ਅੱਜ ਇੱਥੇ ਅਧਿਕਾਰੀਆਂ ਨੇ ਦੱਸਿਆ ਕਿ ਬੁੱਧਵਾਰ ਨੂੰ ਮਿਆਂਮਾਰ ਦੇ 276 ਫੌਜੀ ਸੈਨਿਕ ਆਪਣੇ ਹਥਿਆਰਾਂ ਤੇ ਗੋਲਾ-ਬਾਰੂਦ ਸਣੇ ਮਿਜ਼ੋਰਮ- ਮਿਆਂਮਾਰ-ਬੰਗਲਾਦੇਸ਼ ਦੀ ਸਾਂਝੀ ਸਰਹੱਦ ’ਤੇ ਸਥਿਤ ਲਾਂਗਤਲਾਈ ਜ਼ਿਲ੍ਹੇ ਦੇ ਪਿੰਡ ਬਾਂਦੂਕਬਾਂਗਾ ਪਹੁੰਚੇ ਸਨ। ਇਨ੍ਹਾਂ ਸੈਨਿਕਾਂ ਦੀ ਬਾਇਓਮੀਟ੍ਰਿਕ ਲੈਣ ਤੋਂ ਇਲਾਵਾ ਹੋਰ ਕਾਰਵਾਈ ਪੂਰੀ ਕੀਤੀ ਜਾ ਰਹੀ ਹੈ। ਉੱਚ ਅਧਿਕਾਰੀਆਂ ਤੋਂ ਕਲੀਅਰੈਂਸ ਮਿਲਣ ਤੋਂ ਬਾਅਦ ਇਨ੍ਹਾਂ ਸੈਨਿਕਾਂ ਨੂੰ ਉਨ੍ਹਾਂ ਦੇ ਮੁਲਕ ਭੇਜ ਦਿੱਤਾ ਜਾਵੇਗਾ। -ਆਈਏਐੱਨਐੱਸ
Advertisement
Advertisement
Advertisement