ਇਜ਼ਰਾਈਲ ਵੱਲੋਂ ਚਾਰ ਬੰਧਕਾਂ ਨੂੰ ਛੁਡਾਉਣ ਲਈ ਕੀਤੀ ਕਾਰਵਾਈ ਵਿੱਚ 274 ਫਲਸਤੀਨੀ ਹਲਾਕ
11:02 PM Jun 09, 2024 IST
Advertisement
ਦੀਰ ਅਲ ਬਲਾਹ, 9 ਜੂਨ
ਹਮਾਸ ਵੱਲੋਂ ਬੰਧਕ ਬਣਾਏ ਗਏ ਚਾਰ ਲੋਕਾਂ ਨੂੰ ਛੁਡਾਉਣ ਲਈ ਇਜ਼ਰਾਇਲੀ ਫੌਜ ਵੱਲੋਂ ਕੀਤੀ ਗਈ ਕਾਰਵਾਈ ਦੌਰਾਨ ਔਰਤਾਂ ਤੇ ਬੱਚਿਆਂ ਸਮੇਤ ਘੱਟੋ-ਘੱਟ 274 ਫਲਸਤੀਨੀਆਂ ਦੀ ਮੌਤ ਹੋ ਗਈ ਅਤੇ ਸੈਂਕੜੇ ਜ਼ਖ਼ਮੀ ਹੋ ਗਏ। ਇਹ ਦਾਅਵਾ ਗਾਜ਼ਾ ਦੇ ਸਿਹਤ ਮੰਤਰਾਲੇ ਨੇ ਅੱਜ ਕੀਤਾ ਹੈ। ਉਧਰ, ਇਜ਼ਰਾਇਲੀ ਫੌਜ ਮੁਤਾਬਕ ਦਿਨ ਸਮੇਂ ਚਲਾਏ ਅਪਰੇਸ਼ਨ ਦੌਰਾਨ ਉਸ ਨੂੰ ਭਾਰੀ ਗੋਲੀਬਾਰੀ ਦਾ ਸਾਹਮਣਾ ਕਰਨਾ ਪਿਆ। ਚਾਰ ਬੰਧਕਾਂ ਨੂੰ ਜਿਊਂਦਾ ਬਚਾਏ ਜਾਣ ’ਤੇ ਇਜ਼ਰਾਇਲੀਆਂ ਨੇ ਅਪਰੇਸ਼ਨ ਦੀ ਸਫਲਤਾ ਦੀ ਖੁਸ਼ੀ ਮਨਾਈ। ਮੰਨਿਆ ਜਾ ਰਿਹਾ ਹੈ ਕਿ ਬੰਧਕਾਂ ਨੂੰ ਸੰਘਣੀ ਆਬਾਦੀ ਵਾਲੇ ਇਲਾਕੇ ਵਿੱਚ ਜਾਂ ਹਮਾਸ ਦੀਆਂ ਸੁਰੰਗਾਂ ਅੰਦਰ ਰੱਖਿਆ ਗਿਆ। ਇਸ ਤਰ੍ਹਾਂ ਇਹ ਕਾਰਵਾਈ ਵਧੇਰੇ ਗੁੰਝਲਦਾਰ ਅਤੇ ਜੋਖਮ ਵਾਲੀ ਬਣ ਗਈ। ਫਰਵਰੀ ਵਿੱਚ ਇਸੇ ਤਰ੍ਹਾਂ ਦੀ ਕਾਰਵਾਈ ਦੌਰਾਨ ਦੋ ਬੰਧਕਾਂ ਨੂੰ ਛੁਡਵਾਇਆ ਗਿਆ ਸੀ। ਇਸ ਦੌਰਾਨ 74 ਫਲਸਤੀਨੀ ਵੀ ਮਾਰੇ ਗਏ ਸਨ।
Advertisement
Advertisement
Advertisement