For the best experience, open
https://m.punjabitribuneonline.com
on your mobile browser.
Advertisement

ਇਜ਼ਰਾਇਲੀ ਹਮਲੇ ਵਿੱਚ 274 ਫਲਸਤੀਨੀਆਂ ਦੀ ਮੌਤ

07:36 AM Jun 10, 2024 IST
ਇਜ਼ਰਾਇਲੀ ਹਮਲੇ ਵਿੱਚ 274 ਫਲਸਤੀਨੀਆਂ ਦੀ ਮੌਤ
ਹਮਲੇ ’ਚ ਨੁਕਸਾਨੀ ਇਮਾਰਤ ਨੇੜਿਓਂ ਲੰਘਦਾ ਹੋਇਆ ਬੱਚਾ। -ਫੋਟੋ: ਰਾਇਟਰਜ਼
Advertisement

ਦੀਰ ਅਲ ਬਲਾਹ, 9 ਜੂਨ
ਹਮਾਸ ਵੱਲੋਂ ਬੰਧਕ ਬਣਾਏ ਗਏ ਚਾਰ ਲੋਕਾਂ ਨੂੰ ਛੁਡਾਉਣ ਲਈ ਇਜ਼ਰਾਇਲੀ ਫੌਜ ਵੱਲੋਂ ਕੀਤੀ ਗਈ ਕਾਰਵਾਈ ਦੌਰਾਨ ਔਰਤਾਂ ਤੇ ਬੱਚਿਆਂ ਸਮੇਤ ਘੱਟੋ-ਘੱਟ 274 ਫਲਸਤੀਨੀਆਂ ਦੀ ਮੌਤ ਹੋ ਗਈ ਅਤੇ ਸੈਂਕੜੇ ਜ਼ਖ਼ਮੀ ਹੋ ਗਏ। ਇਹ ਦਾਅਵਾ ਗਾਜ਼ਾ ਦੇ ਸਿਹਤ ਮੰਤਰਾਲੇ ਨੇ ਅੱਜ ਕੀਤਾ। ਉਧਰ, ਇਜ਼ਰਾਇਲੀ ਫੌਜ ਮੁਤਾਬਕ ਦਿਨ ਸਮੇਂ ਚਲਾਏ ਅਪਰੇਸ਼ਨ ਦੌਰਾਨ ਉਸ ਨੂੰ ਭਾਰੀ ਗੋਲੀਬਾਰੀ ਦਾ ਸਾਹਮਣਾ ਕਰਨਾ ਪਿਆ। ਚਾਰ ਬੰਧਕਾਂ ਨੂੰ ਜਿਊਂਦਾ ਬਚਾਏ ਜਾਣ ’ਤੇ ਇਜ਼ਰਾਇਲੀਆਂ ਨੇ ਅਪਰੇਸ਼ਨ ਦੀ ਸਫਲਤਾ ਦੀ ਖੁਸ਼ੀ ਮਨਾਈ।
ਮੰਨਿਆ ਜਾ ਰਿਹਾ ਹੈ ਕਿ ਬੰਧਕਾਂ ਨੂੰ ਸੰਘਣੀ ਆਬਾਦੀ ਵਾਲੇ ਇਲਾਕੇ ਵਿੱਚ ਜਾਂ ਹਮਾਸ ਦੀਆਂ ਸੁਰੰਗਾਂ ਅੰਦਰ ਰੱਖਿਆ ਗਿਆ। ਇਸ ਤਰ੍ਹਾਂ ਇਹ ਕਾਰਵਾਈ ਵਧੇਰੇ ਗੁੰਝਲਦਾਰ ਅਤੇ ਜੋਖਮ ਵਾਲੀ ਬਣ ਗਈ। ਫਰਵਰੀ ਵਿੱਚ ਇਸੇ ਤਰ੍ਹਾਂ ਦੀ ਕਾਰਵਾਈ ਦੌਰਾਨ ਦੋ ਬੰਧਕਾਂ ਨੂੰ ਛੁਡਵਾਇਆ ਗਿਆ ਸੀ। ਇਸ ਦੌਰਾਨ 74 ਫਲਸਤੀਨੀ ਵੀ ਮਾਰੇ ਗਏ ਸਨ।
ਸ਼ਨਿਚਰਵਾਰ ਨੂੰ ਕੀਤੀ ਕਾਰਵਾਈ ਦੌਰਾਨ ਲਗਪਗ 700 ਲੋਕ ਜ਼ਖ਼ਮੀ ਹੋ ਗਏ। ਮੰਤਰਾਲੇ ਨੇ ਅਜੇ ਤੱਕ ਔਰਤਾਂ ਅਤੇ ਬੱਚਿਆਂ ਸਮੇਤ ਮਰਨ ਵਾਲਿਆਂ ਦੀ ਗਿਣਤੀ ਨਹੀਂ ਦੱਸੀ, ਪਰ ਨੇੜਲੇ ਸ਼ਹਿਰ ਦੀਰ ਅਲ-ਬਲਾਹ ਦੇ ਹਸਪਤਾਲ ਵਿੱਚ ਕਈ ਲੋਕਾਂ ਦਾ ਇਲਾਜ ਚੱਲ ਰਿਹਾ ਹੈ। ਇਜ਼ਰਾਇਲੀਆਂ ਨੇ 26 ਸਾਲਾ ਨੋਆ ਅਰਗਾਮਨੀ, 22 ਸਾਲਾ ਅਲਮੋਗ ਮੀਰ ਜਾਨ, 27 ਸਾਲਾ ਆਂਦਰੇ ਕੋਜ਼ਲੋਵ ਅਤੇ 41 ਸਾਲਾ ਸ਼ਲੋਮੀ ਜ਼ਿਵ ਦੀ ਵਾਪਸੀ ਦਾ ਜਸ਼ਨ ਮਨਾਇਆ।
ਇਜ਼ਰਾਇਲੀ ਫੌਜ ਦੇ ਤਰਜਮਾਨ ਰਿਅਰ ਐਡਮਿਰਲ ਡੈਨੀਅਲ ਹਗਾਰੀ ਨੇ ਸ਼ਨਿਚਰਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਬੰਧਕਾਂ ਨੂੰ ਨੁਸੇਰਤ ਕੈਂਪ ਦੇ ਕੇਂਦਰ ਵਿੱਚ ਇੱਕ-ਦੂਜੇ ਤੋਂ ਲਗਪਗ 200 ਮੀਟਰ ਦੂਰ ਸਥਿਤ ਦੋ ਅਪਾਰਟਮੈਂਟਾਂ ਵਿਚ ਰੱਖਿਆ ਗਿਆ ਸੀ। ਹਗਾਰੀ ਨੇ ਦੱਸਿਆ ਕਿ ਬਚਾਅ ਟੀਮ ਭਾਰੀ ਗੋਲੀਬਾਰੀ ਦੇ ਬਾਵਜੂਦ ਘਟਨਾ ਸਥਾਨ ਤੋਂ ਫੌਜ ਦੀ ਟੁਕੜੀ ਅਤੇ ਬੰਧਕਾਂ ਨੂੰ ਬਚਾਉਣ ਵਿੱਚ ਸਫਲ ਰਹੀ। -ਏਪੀ

Advertisement

Advertisement
Author Image

sukhwinder singh

View all posts

Advertisement
Advertisement
×