ਪੀਏਯੂ ਦੇ ਕਮਿਊਨਟੀ ਸਾਇੰਸ ਕਾਲਜ ਦੇ 26 ਵਿਦਿਆਰਥੀਆਂ ਨੇ ਪਾਸ ਕੀਤਾ ਨੈੱਟ
ਖੇਤਰੀ ਪ੍ਰਤੀਨਿਧ
ਲੁਧਿਆਣਾ, 27 ਜੁਲਾਈ
ਪੀ.ਏ.ਯੂ. ਦੇ ਕਮਿਊਨਿਟੀ ਸਾਇੰਸ ਕਾਲਜ ਦੇ 26 ਵਿਦਿਆਰਥੀਆਂ ਨੇ ਖੇਤੀ ਵਿਗਿਆਨ ਭਰਤੀ ਬੋਰਡ ਅਤੇ ਯੂਨੀਵਰਸਿਟੀ ਗਰਾਂਟਸ ਕਮਿਸ਼ਨ ਵੱਲੋਂ ਲਏ ਜਾਂਦੇ ਰਾਸ਼ਟਰੀ ਯੋਗਤਾ ਇਮਤਿਹਾਨ ਨੈੱਟ ਨੂੰ ਪਾਸ ਕਰ ਲਿਆ ਹੈ। ਅੱਜ ਇਹਨਾਂ ਵਿਦਿਆਰਥੀਆਂ ਨੇ ਕਾਲਜ ਦੇ ਡੀਨ ਡਾ. ਕਿਰਨਜੋਤ ਸਿੱਧੂ ਦੀ ਮੌਜੂਦਗੀ ਵਿੱਚ ਪੀ.ਏ.ਯੂ.ਦੇ ਵਾਈਸ ਚਾਂਸਲਰ ਡਾ. ਸਤਬਿੀਰ ਸਿੰਘ ਗੋਸਲ ਨਾਲ ਮੁਲਾਕਾਤ ਕੀਤੀ। ਇਸ ਮੌਕੇ ਭੋਜਨ ਅਤੇ ਪੋਸ਼ਣ ਵਿਭਾਗ ਅਤੇ ਐਪਰਲ ਅਤੇ ਟੈਕਸਟਾਈਲ ਵਿਭਾਗ ਦੇ ਅਧਿਆਪਕ ਵੀ ਮੌਜੂਦ ਰਹੇ।
ਡਾ. ਗੋਸਲ ਨੇ ਕਿਹਾ ਕਿ ਨੈੱਟ ਦਾ ਇਮਤਿਹਾਨ ਰਾਸ਼ਟਰ ਪੱਧਰ ਤੇ ਕੀਤੀ ਜਾਣ ਵਾਲੀ ਔਖੀ ਪਰ ਮਾਣਮੱਤੀ ਪਰਖ ਹੈ ਅਤੇ ਖੁਸ਼ੀ ਇਸ ਗੱਲ ਦੀ ਹੈ ਕਿ ਪੀ.ਏ.ਯੂ. ਦੇ ਕਮਿਊਨਟੀ ਸਾਇੰਸ ਕਾਲਜ ਦੇ ਵਿਦਿਆਰਥੀਆਂ ਨੇ ਮਿਹਨਤ ਨਾਲ ਯੂਨੀਵਰਸਿਟੀ ਦੀਆਂ ਪ੍ਰਾਪਤੀਆਂ ਨੂੰ ਚਾਰ ਚੰਨ ਲਾਏ ਹਨ। ਕਾਲਜ ਦੇ ਡੀਨ ਡਾ.ਕਿਰਨਜੋਤ ਸਿੱਧੂ ਨੇ ਕਿਹਾ ਕਿ ਇਤਿਹਾਸਕ ਤੌਰ ਤੇ ਇਹ ਮਾਣ ਵਾਲੀ ਘੜੀ ਹੈ ਜਦੋਂ ਕਾਲਜ ਦੇ ਐਨੇ ਵਿਦਿਆਰਥੀਆਂ ਨੇ ਕੌਮੀ ਪੱਧਰ ਦੇ ਇਸ ਇਮਤਿਹਾਨ ਦੀ ਪਾਤਰਤਾ ਹਾਸਲ ਕੀਤੀ ਹੋਵੇ। ਡਾ. ਕਿਰਨ ਗਰੋਵਰ ਨੇ ਦੱਸਿਆ ਕਿ ਇਹਨਾਂ 26 ਵਿਦਿਆਰਥੀਆਂ ਵਿੱਚੋਂ 18 ਨੇ ਖੇਤੀ ਵਿਗਿਆਨ ਭਰਤੀ ਬੋਰਡ ਦਾ ਇਮਤਿਹਾਨ ਪਾਸ ਕੀਤਾ ਹੈ ਅਤੇ 8 ਵਿਦਿਆਰਥੀ ਯੂਜੀਸੀ ਦਾ ਇਮਤਿਹਾਨ ਪਾਸ ਕਰਨ ਵਿੱਚ ਸਫਲ ਰਹੇ।