ਗਿਆਨ ਸਾਗਰ ਹਸਪਤਾਲ ਵਿੱਚ ਜ਼ੇਰੇ ਇਲਾਜ 26 ਮਰੀਜ਼ ਹੋਏ ਸਿਹਤਯਾਬ, ਇਕ ਦੀ ਮੌਤ
08:15 PM Aug 18, 2020 IST
Advertisement
ਕਰਮਜੀਤ ਸਿੰਘ ਚਿੱਲਾ
ਬਨੂੜ,18 ਅਗਸਤ
Advertisement
ਗਿਆਨ ਸਾਗਰ ਹਸਪਤਾਲ ਵਿੱਚ ਜ਼ੇਰੇ ਇਲਾਜ 26 ਕਰੋਨਾ ਪੀੜਤ ਮਰੀਜ਼ਾਂ ਨੂੰ ਅੱਜ ਸਿਹਤਯਾਬ ਹੋਣ ਮਗਰੋਂ ਘਰ ਭੇਜ ਦਿੱਤਾ ਗਿਆ, ਜਦੋਂ ਕਿ ਜ਼ੀਰਕਪੁਰ ਨੇੜਲੇ ਪੀਰ ਮੁਛੱਲਾ ਦਾ ਵਸਨੀਕ ਰਣਜੀਤ ਸਹਿਗਲ(44) ਕਰੋਨਾ ਖ਼ਿਲਾਫ਼ ਜੰਗ ਹਾਰ ਗਿਆ। ਉਸ ਨੂੰ ਪੰਜ ਅਗਸਤ ਨੂੰ ਗਿਆਨ ਸਾਗਰ ਦੇ ਆਈਸੀਯੂ ਵਿੱਚ ਦਾਖਲ ਕੀਤਾ ਗਿਆ ਸੀ। ਕਰੋਨਾ ਨਾਲ ਦੋ ਦਨਿਾਂ ਵਿੱਚ ਇਹ ਦੂਜੀ ਮੌਤ ਹੈ। ਹੁਣ ਤਕ ਇਥੇ ਕੁਲ ਪੰਜ ਮੌਤਾਂ ਹੋ ਚੁੱਕੀਆਂ ਹਨ। ਮੈਡੀਕਲ ਸੁਪਰਡੈਂਟ ਡਾ. ਐਸਪੀਐਸ ਗੁਰਾਇਆ ਨੇ ਦੱਸਿਆ ਕਿ ਰਣਜੀਤ ਸਹਿਗਲ ਦੀ ਮੌਤ ਬਾਅਦ ਦੁਪਹਿਰ ਸਵਾ ਤਿੰਨ ਵਜੇ ਦੇ ਕਰੀਬ ਹੋਈ ਸੀ।
Advertisement
Advertisement