ਹਾਂਗਕਾਂਗ ਦੀ ਯਾਤਰੀ ਤੋਂ 26 ਆਈਫੋਨ ਬਰਾਮਦ
08:42 AM Oct 02, 2024 IST
Advertisement
ਪੱਤਰ ਪ੍ਰੇਰਕ
ਨਵੀਂ ਦਿੱਲੀ, 1 ਅਕਤੂਬਰ
ਦਿੱਲੀ ਦੇ ਕੌਮਾਂਤਰੀ ਇੰਦਰਾ ਗਾਂਧੀ ਹਵਾਈ ਅੱਡੇ ਦੇ ਕਸਟਮ ਅਧਿਕਾਰੀਆਂ ਨੇ ਹਾਂਗਕਾਂਗ ਤੋਂ ਆਈ ਇੱਕ ਉਡਾਣ ਵਿੱਚ ਯਾਤਰੀ ਕੋਲੋਂ 26 ਆਈਫੋਨ 16 ਪ੍ਰੋ ਮੈਕਸ ਬਰਾਮਦ ਕੀਤੇ ਹਨ। ਉਸ ਨੇ ਇਨ੍ਹਾਂ ਫੋਨਾਂ ਨੂੰ ਟਿਸ਼ੂ ਪੇਪਰ ਵਿੱਚ ਲਪੇਟਿਆ ਹੋਇਆ ਸੀ। ਇਨ੍ਹਾਂ ਮੋਬਾਈਲਾਂ ਦੀ ਭਾਰਤੀ ਬਾਜ਼ਾਰ ਵਿੱਚ ਕੀਮਤ ਲੱਖਾਂ ਰੁਪਏ ਦੱਸੀ ਜਾ ਰਹੀ ਹੈ। ਕੌਮਾਂਤਰੀ ਹਵਾਈ ਅੱਡੇ ਦੀ ਆਮ ਜਾਂਚ ਦੌਰਾਨ ਅਧਿਕਾਰੀਆਂ ਨੂੰ ਇਹ ਮੋਬਾਈਲ ਨਜ਼ਰ ਆਏ। ਔਰਤ ਨੇ ਅਧਿਕਾਰੀਆਂ ਨੂੰ ਆਪਣਾ ਬੈਗ ਜਾਂਚ ਲਈ ਦਿੱਤਾ ਤੇ ਵਿੱਚੋਂ ਆਈਫੋਨ ਮਿਲੇ। ਜਾਂਚ ਕਰਨ ’ਤੇ ਉਹ ਤਸੱਲੀਬਖ਼ਸ਼ ਉੱਤਰ ਨਾ ਦੇ ਸਕੀ। ਅਧਿਕਾਰੀ ਇਹ ਜਾਂਚ ਕਰ ਰਹੇ ਹਨ ਕਿ ਉਹ ਇਹ ਫੋਨ ਕਿਸ ਲਈ ਲੈ ਕੇ ਆਈ ਸੀ। ਇਸੇ ਤਰ੍ਹਾਂ ਇਹ ਪਤਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕੀ ਉਹ ਇਕੱਲੀ ਇਹ ਕੰਮ ਕਰ ਰਹੀ ਹੈ ਜਾਂ ਹੋਰ ਸਾਥੀ ਵੀ ਉਸ ਦੀ ਮਦਦ ਕਰਦੇ ਹਨ।
Advertisement
Advertisement
Advertisement