250 ਐੱਲਐੱਚਵੀ ਅਸਾਮੀਆਂ ਨੂੰ ਸਿਹਤ ਮੰਤਰੀ ਵਲੋਂ ਹਰੀ ਝੰਡੀ ਦੇਣ ਦਾ ਭਰੋਸਾ
05:49 AM Jul 05, 2025 IST
Advertisement
ਪੱਤਰ ਪ੍ਰੇਰਕ
ਚੰਡੀਗੜ੍ਹ, 4 ਜੁਲਾਈ
ਮਲਟੀਪਰਪਜ਼ ਹੈਲਥ ਵਰਕਰਸ (ਫੀਮੇਲ) ਐਕਸ਼ਨ ਕਮੇਟੀ ਪੰਜਾਬ ਦੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਵੀਰ ਸਿੰਘ ਨਾਲ ਪੈਨਲ ਮੀਟਿੰਗ ਚੰਡੀਗੜ੍ਹ ਵਿਚ ਹੋਈ। ਜਥੇਬੰਦੀ ਦੀ ਸੂਬਾ ਪ੍ਰਧਾਨ ਮਨਜੀਤ ਕੌਰ ਫਰੀਦਕੋਟ ਨੇ ਦੱਸਿਆ ਕਿ ਸਿਹਤ ਮੰਤਰੀ ਵੱਲੋਂ ਐੱਲਐੱਚਵੀ ਦੀਆਂ 250 ਅਸਾਮੀਆਂ ਨੂੰ ਹਰੀ ਝੰਡੀ ਦੇ ਦਿੱਤੀ ਗਈ ਹੈ। ਇਨ੍ਹਾਂ ਅਸਾਮੀਆਂ ਨਾਲ ਸੇਵਾਮੁਕਤ ਹੋਣ ਜਾ ਰਹੇ ਫੀਮੇਲ ਸਟਾਫ਼ ਨੂੰ ਰਾਹਤ ਮਿਲੇਗੀ ਕਿਉਂਕਿ ਹੁਣ ਉਹ ਏਐੱਨਐੱਮ ਦੀ ਬਜਾਏ ਐੱਲਐੱਚਵੀ ਦੀ ਅਸਾਮੀ ਤੋਂ ਸੇਵਾਮੁਕਤ ਹੋ ਸਕਣਗੀਆਂ। ਇਸ ਦੇ ਨਾਲ ਹੀ ਸਿਹਤ ਮੰਤਰੀ ਨੇ ਮਲਟੀਪਰਪਜ਼ ਹੈਲਥ ਵਰਕਰਾਂ ਦੇ ਅਹੁਦੇ ਦਾ ਨਾਮ ਬਦਲਣ ਦਾ ਵੀ ਭਰੋਸਾ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਜਥੇਬੰਦੀ ਦੇ ਯਤਨਾਂ ਸਦਕਾ ਸੀਨੀਆਰਤਾ ਸੂਚੀ ਜਾਰੀ ਹੋਈ ਹੈ। ਸੂਬਾ ਪ੍ਰਧਾਨ ਵੱਲੋਂ ਈਪੀਆਈ ਡੇਅ ਵਾਲੇ ਦਿਨ ਏਐੱਨਐੱਮ ਸਟਾਫ ’ਤੇ ਵਾਧੂ ਭਾਰ ਨੂੰ ਖਤਮ ਕਰਨ ਦੀ ਰੱਖੀ ਗਈ ਮੰਗ ’ਤੇ ਅਮਲ ਕਰਨ ਲਈ ਮੰਤਰੀ ਵੱਲੋਂ ਡਾਇਰੈਕਟਰ ਨੂੰ ਇੱਕ ਪੱਤਰ ਜਾਰੀ ਕਰਨ ਲਈ ਵੀ ਕਿਹਾ ਗਿਆ ਹੈ।
Advertisement
Advertisement
Advertisement
Advertisement