ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਧੁੰਦ ਕਾਰਨ 25 ਰੇਲ ਗੱਡੀਆਂ ਪੱਛੜੀਆਂ

07:52 AM Jan 08, 2025 IST
ਦਿੱਲੀ-ਗੁਰੂਗ੍ਰਾਮ ਐਕਸਪ੍ਰੈੱਸਵੇਅ ’ਤੇ ਧੁੰਦ ਕਾਰਨ ਲੱਗਿਆ ਜਾਮ । -ਫੋਟੋ: ਪੀਟੀਆਈ

ਨਵੀਂ ਦਿੱਲੀ, 7 ਜਨਵਰੀ
ਕੌਮੀ ਰਾਜਧਾਨੀ ਵਿੱਚ ਅੱਜ ਸਾਰਾ ਦਿਨ ਸੰਘਣੀ ਧੁੰਦ ਛਾਈ ਰਹੀ। ਇਸ ਕਾਰਨ ਦਿਖਣ ਦੀ ਤੀਬਰਤਾ ਕਾਫ਼ੀ ਘੱਟ ਗਈ। ਇਸ ਦੇ ਮੱਦੇਨਜ਼ਰ 25 ਰੇਲ ਗੱਡੀਆਂ ਦੇਰ ਨਾਲ ਚੱਲੀਆਂ। ਮੌਸਮ ਵਿਭਾਗ ਅਨੁਸਾਰ ਕੌਮੀ ਰਾਜਧਾਨੀ ਵਿੱਚ ਘੱਟ ਤੋਂ ਘੱਟ ਤਾਪਮਾਨ 10.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਭਾਰਤ ਮੌਸਮ ਵਿਗਿਆਨ ਵਿਭਾਗ (ਆਈਐੱਮਡੀ) ਨੇ ਕਿਹਾ ਕਿ ਸਵੇਰੇ ਪੰਜ ਤੋਂ ਸਾਢੇ ਪੰਜ ਵਜੇ ਤੱਕ ਪਾਲਮ ਵਿੱਚ ਸੰਘਣੀ ਧੁੰਦ ਪਈ। ਇਸ ਦੌਰਾਨ ਘੱਟੋ ਘੱਟ ਦਿਖਣ ਦੀ ਤੀਬਰਤਾ 150 ਮੀਟਰ ਰਹੀ ਅਤੇ ਉੱਤਰ ਪੱਛਮੀ ਹਵਾਵਾਂ 11-13 ਕਿੱਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲੀਆਂ। ਇਸ ਵੇਲੇ ਦਿਖਣ ਦੀ ਤੀਬਰਤਾ ਹੌਲੀ-ਹੌਲੀ ਵੱਧ ਕੇ ਸਾਢੇ ਅੱਠ ਵਜੇ ਤੱਥ 700 ਮੀਟਰ ਤੱਕ ਹੋ ਗਈ। ਮੌਸਮ ਵਿਭਾਗ ਦੇ ਅਨੁਸਾਰ ਸਫਦਰਜੰਗ ਵਿੱਚ ਘੱਟ ਦਿਖਣ ਤੀਬਰਤਾ 500 ਮੀਟਰ ਸੀ। ਇੱਕ ਅਧਿਕਾਰੀ ਨੇ ਦੱਸਿਆ ਕਿ ਸੰਘਣੀ ਧੁਦ ਕਾਰਨ ਸਵੇਰੇ ਛੇ ਵਜੇ ਤੱਕ ਕੁੱਲ 25 ਰੇਲ ਗੱਡੀਆਂ ਆਪਣੇ ਨਿਰਧਾਰਿਤ ਸਮੇਂ ਤੋਂ ਦੇਰ ਨਾਲ ਚੱਲੀਆਂ। ਆਈਐੱਮਡੀ ਅਨੁਸਾਰ ਰਾਜਧਾਨੀ ਵਿੱਚ ਘੱਟੋ ਘੱਟ ਤਾਪਮਾਨ ਵਧ ਕੇ 10.5 ਡਿਗਰੀ ਸੈਲਸੀਅਸ ਹੋ ਗਿਆ, ਜੋ ਆਮ ਨਾਲੋਂ 3.6 ਡਿਗਰੀ ਵੱਧ ਸੀ। ਸੋਮਵਾਰ ਨੂੰ ਘੱਟੋ ਘੱਟ ਤਾਪਮਾਨ 9.6 ਡਿਗਰੀ ਸੈਲਸੀਅਸ ਸੀ। ਮੌਸਮ ਵਿਭਾਗ ਨੇ ਦਿਨ ਵਿੱਚ ਸੰਘਣੀ ਧੁੰਦ ਛਾਈ ਹੋਣ ਅਤੇ ਵੱਧ ਤੋਂ ਵੱਧ ਤਾਪਮਾਨ 19 ਡਿਗਰੀ ਸੈਲਸੀਅਸ ਦੇ ਨੇੜੇ ਰਹਿਣ ਦਾ ਭਰੋਸਾ ਪ੍ਰਗਟਾਇਆ ਸੀ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਅਨੁਸਾਰ ਦਿੱਲੀ ਵਿੱਚ ਹਵਾ ਗੁਣਵਤਾ ਸੂਚਕ ਅੰਕ (ਏਕਿਊਆਈ) ਸਵੇਰੇ ਨੌਂ ਵਜੇ 303 ਰਿਹਾ ਜੋ ‘ਬਹੁਤ ਖਰਾਬ’ ਸ਼੍ਰੇਣੀ ਵਿੱਚ ਆਉਂਦਾ ਹੈ। -ਪੀਟੀਆਈ

Advertisement

Advertisement