ਪਾਣੀ ਬਿੱਲ ਵਿੱਚ 25 ਫ਼ੀਸਦ ਰਾਹਤ
07:06 AM Aug 23, 2020 IST
ਪੱਤਰ ਪ੍ਰੇਰਕ
Advertisement
ਰਤੀਆ, 22 ਅਗਸਤ
ਕਰੋਨਾ ਦੇ ਮੱਦੇਨਜ਼ਰ ਅਨਲੌਕ ਦੌਰਾਨ ਵਿਭਾਗ ਨੇ 31 ਅਗਸਤ ਤੱਕ ਪਾਣੀ ਖਪਤਕਾਰਾਂ ਨੂੰ ਵਿਸ਼ੇਸ਼ ਛੂਟ ਦਿੱਤੀ ਹੈ, ਜੋ ਵੀ ਖਪਤਕਾਰ ਆਪਣਾ ਪਿਛਲਾ ਪੂਰਾ ਬਿੱਲ ਇਕੱਠਾ ਭਰਦਾ ਹੈ ਤਾਂ ਉਸ ਨੂੰ ਬਿੱੱਲ ਵਿਚ 25 ਫ਼ੀਸਦ ਰਾਹਤ ਮਿਲੇਗੀ ਅਤੇ ਜੇਕਰ 31 ਅਗਸਤ ਤੱਕ ਕੋਈ ਬਿੱਲ ਨਹੀਂ ਭਰਦਾ ਤਾਂ ਵਿਭਾਗ ਵੱਲੋਂ ਉਸ ਦਾ ਪੀਣ ਅਤੇ ਸੀਵਰੇਜ ਦਾ ਕੁਨੈਕਸ਼ਨ ਕੱਟਿਆ ਜਾਵੇਗਾ। ਇਹ ਜਾਣਕਾਰੀ ਜ਼ਿਲ੍ਹਾ ਸਲਾਹਕਾਰ ਸ਼ਰਮਾ ਚੰਦ ਲਾਲੀ ਨੇ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਬਿੱਲ ਵਿਚ ਰਾਹਤ ਦੇ ਨਾਲ-ਨਾਲ ਜਿਨ੍ਹਾਂ ਖਪਤਕਾਰਾਂ ਦੇ ਨਾਜਾਇਜ਼ ਕੁਨੈਕਸ਼ਨ ਚੱਲ ਰਹੇ ਹਨ ਅਤੇ ਕੋਈ ਨਵਾਂ ਕੁਨੈਕਸ਼ਨ ਕਰਵਾਉਣਾ ਚਾਹੁੰਦਾ ਹੈ, ਉਸ ਲਈ ਸਾਰੇ ਰੋਡ ਕੱਟ ਅਤੇ ਹੋਰ ਫੀਸ ਮੁਆਫ਼ ਹੈ। ਆਪਣਾ ਮੀਟਰ ਪਾਸ ਕਰਵਾਉਣ ਦੀ ਫੀਸ ਭਰ ਕੇ ਫਾਈਲ ਜਮ੍ਹਾਂ ਕਰਵਾ ਕੇ ਆਪਣਾ ਨਵਾਂ ਕੁਨੈਕਸ਼ਨ ਮਨਜ਼ੂਰ ਕਰਵਾ ਸਕਦਾ ਹੈ।
Advertisement
Advertisement