ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਇਜ਼ਰਾਈਲ ਦੇ ਹਵਾਈ ਹਮਲਿਆਂ ’ਚ 25 ਫ਼ਲਸਤੀਨੀ ਹਲਾਕ

07:55 AM Sep 12, 2024 IST
ਪੱਛਮੀ ਕੰਢੇ ਦੇ ਟੁਬਾਸ ’ਚ ਹਮਲੇ ਵਾਲੀ ਥਾਂ ਦਾ ਜਾਇਜ਼ਾ ਲੈਂਦੇ ਹੋਏ ਲੋਕ। -ਫੋਟੋ: ਰਾਇਟਰਜ਼

ਯੇਰੂਸ਼ਲਮ, 11 ਸਤੰਬਰ
ਫ਼ਲਸਤੀਨੀ ਇਲਾਕਿਆਂ ’ਚ ਇਜ਼ਰਾਈਲ ਵੱਲੋਂ ਕੀਤੇ ਹਵਾਈ ਹਮਲਿਆਂ ’ਚ 25 ਵਿਅਕਤੀ ਮਾਰੇ ਗਏ। ਇਨ੍ਹਾਂ ’ਚੋਂ ਪੰਜ ਫਲਸਤੀਨੀ ਪੱਛਮੀ ਕੰਢੇ ਅਤੇ 20 ਗਾਜ਼ਾ ਪੱਟੀ ’ਚ ਹਲਾਕ ਹੋਏ ਹਨ। ਗਾਜ਼ਾ ਦੇ ਸਿਹਤ ਮੰਤਰਾਲੇ ਨੇ ਕਿਹਾ ਕਿ ਟੈਂਟ ਕੈਂਪ ’ਤੇ ਹੋਏ ਹਮਲੇ ’ਚ 19 ਵਿਅਕਤੀ ਮਾਰੇ ਗਏ ਸਨ। ਉਨ੍ਹਾਂ ਕਿਹਾ ਕਿ ਇਜ਼ਰਾਈਲ-ਹਮਾਸ ਜੰਗ ’ਚ ਹੁਣ ਤੱਕ 40 ਹਜ਼ਾਰ ਤੋਂ ਵਧ ਫਲਸਤੀਨੀ ਹਲਾਕ ਹੋ ਚੁੱਕੇ ਹਨ। ਇਜ਼ਰਾਈਲ ਨੇ ਕਿਹਾ ਹੈ ਕਿ ਉਸ ਨੇ ਸਿਰਫ਼ ਅਤਿਵਾਦੀਆਂ ਨੂੰ ਨਿਸ਼ਾਨਾ ਬਣਾਇਆ ਹੈ ਤੇ ਸਬੂਤ ਦਿੱਤੇ ਬਿਨਾਂ ਦਾਅਵਾ ਕੀਤਾ ਕਿ ਹੁਣ ਤੱਕ 17 ਹਜ਼ਾਰ ਅਤਿਵਾਦੀ ਮਾਰੇ ਜਾ ਚੁੱਕੇ ਹਨ। ਇਜ਼ਰਾਇਲੀ ਫੌਜ ਨੇ ਕਿਹਾ ਕਿ ਉਨ੍ਹਾਂ ਪੱਛਮੀ ਕੰਢੇ ਦੇ ਟੁਬਾਸ ਸ਼ਹਿਰ ’ਚ ਅੱਜ ਤੜਕੇ ਅਤਿਵਾਦੀਆਂ ਦੇ ਗਰੁੱਪ ਨੂੰ ਨਿਸ਼ਾਨਾ ਬਣਾਇਆ ਸੀ। ਉਧਰ ਗਾਜ਼ਾ ਪੱਟੀ ’ਚ ਯੂਰਪੀ ਹਸਪਤਾਲ ਮੁਤਾਬਕ ਅੱਜ ਤੜਕੇ ਕੀਤੇ ਹਵਾਈ ਹਮਲੇ ’ਚ 11 ਵਿਅਕਤੀ ਮਾਰੇ ਗਏ ਹਨ। ਖ਼ਾਨ ਯੂਨਿਸ ਨੇੜੇ ਹੋਏ ਹਮਲੇ ’ਚ ਤਿੰਨ ਔਰਤਾਂ, ਬੱਚਾ ਤੇ ਇਕ ਵਿਅਕਤੀ ਮਾਰੇ ਗਏ। ਇਸੇ ਤਰ੍ਹਾਂ ਮੰਗਲਵਾਰ ਦੇਰ ਰਾਤ ਜਬਾਲੀਆ ਦੇ ਸ਼ਰਨਾਰਥੀ ਕੈਂਪ ਦੇ ਇਕ ਘਰ ’ਤੇ ਹੋਏ ਹਮਲੇ ’ਚ ਛੇ ਔਰਤਾਂ ਅਤੇ ਬੱਚਾ ਮਾਰੇ ਗਏ। ਇਹ ਘਰ ਅਲ-ਕੁਦਸ ਓਪਨ ਯੂਨੀਵਰਸਿਟੀ ਦੇ ਪ੍ਰੋਫੈਸਰ ਅਕਰਮ ਅਲ-ਨਾਜਰ ਦਾ ਸੀ, ਜੋ ਹਮਲੇ ’ਚ ਵਾਲ-ਵਾਲ ਬਚ ਗਿਆ। ਉਧਰ ਨੁਸਰਤ ’ਚ ਸੰਯੁਕਤ ਰਾਸ਼ਟਰ ਦੇ ਸਕੂਲ ’ਚ ਪਨਾਹ ਲੈ ਕੇ ਬੈਠੇ ਲੋਕਾਂ ’ਤੇ ਕੀਤੇ ਗਏ ਹਮਲੇ ’ਚ 14 ਵਿਅਕਤੀ ਮਾਰੇ ਗਏ। -ਏਪੀ

Advertisement

Advertisement