ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਵਿਦੇਸ਼ ਭੇਜਣ ਦੇ ਨਾਂ ’ਤੇ 25 ਲੱਖ ਦੀ ਠੱਗੀ

07:17 AM Jul 25, 2024 IST

ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 24 ਜੁਲਾਈ
ਪੁਲੀਸ ਨੇ ਵਿਦੇਸ਼ ਭੇਜਣ ਦੇ ਨਾਮ ’ਤੇ 25 ਲੱਖ ਦੀ ਠੱਗੀ ਮਾਰਨ ਦੇ ਦੋਸ਼ ਹੇਠ ਲਖਵਿੰਦਰ ਸਿੰਘ ਉਰਫ਼ ਗੁੱਲੂ ਖਿਲਾਫ਼ ਕੇਸ ਦਰਜ ਕੀਤਾ ਹੈ। ਮੰਡ ਜੋਧਵਾਲ ਨੇ ਉੱਚ ਅਧਿਕਾਰੀਆਂ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਹ ਆਪਣੇ ਲੜਕੇ ਜੋਗਾ ਸਿੰਘ ਨੂੰ ਰੁਜ਼ਗਾਰ ਲਈ ਵਿਦੇਸ਼ ਭੇਜਣਾ ਚਾਹੁੰਦਾ ਸੀ ਜਿਸ ’ਤੇ ਉਸਦੀ ਪਛਾਣ ਟਰੈਵਲ ਏਜੰਟ ਲਖਵਿੰਦਰ ਸਿੰਘ ਨਾਲ ਹੋਈ ਜਿਸ ਨੇ ਕਿਹਾ ਕਿ ਉਹ ਲੜਕੇ ਜੋਗਾ ਸਿੰਘ ਨੂੰ ਅਮਰੀਕਾ ਭੇਜ ਦੇਵੇਗਾ ਜਿਸ ਲਈ 45 ਲੱਖ ਰੁਪਏ ਦਾ ਖਰਚਾ ਆਵੇਗਾ। ਜੁਝਾਰ ਸਿੰਘ ਨੇ ਆਪਣੀ ਪਤਨੀ ਦੇ ਖਾਤੇ ’ਚੋਂ ਟਰੈਵਲ ਏਜੰਟ ਵੱਲੋਂ ਦੱਸੇ ਖਾਤੇ ਵਿੱਚ 3 ਲੱਖ ਰੁਪਏ ਦੇ ਦਿੱਤੇ ਜਿਸ ’ਤੇ 19 ਜੁਲਾਈ 2023 ਨੂੰ ਉਸਦੇ ਲੜਕੇ ਨੂੰ ਦੁਬਈ ਦੀ ਫਲਾਈਟ ਚੜ੍ਹਾ ਦਿੱਤਾ ਗਿਆ ਅਤੇ ਟਰੈਵਲ ਏਜੰਟ ਦੇ ਕਹਿਣ ’ਤੇ 3 ਲੱਖ ਰੁਪਏ ਦੇ ਡਾਲਰ ਵੀ ਦੇ ਦਿੱਤੇ ਗਏ। ਉਸ ਨੇ ਦੋਸ਼ ਲਾਇਆ ਕਿ ਦੁਬਈ ਤੋਂ ਬਾਅਦ ਉਸਦੇ ਲੜਕੇ ਨੂੰ ਕਜ਼ਾਖਸਤਾਨ ਭੇਜ ਦਿੱਤਾ ਗਿਆ ਅਤੇ ਟਰੈਵਲ ਏਜੰਟ ਨੇ ਉਨ੍ਹਾਂ ਤੋਂ ਖਾਤਿਆਂ ਰਾਹੀਂ ਤੇ ਕੈਸ਼ ਕਰੀਬ ਕੁੱਲ 25 ਲੱਖ ਰੁਪਏ ਵਸੂਲ ਲਏ ਗਏ। ਟਰੈਵਲ ਏਜੰਟ ਨੇ ਉਸਦੇ ਲੜਕੇ ਜੋਗਾ ਸਿੰਘ ਨੂੰ ਅੱਗੇ ਅਮਰੀਕਾ ਨਾ ਭੇਜਿਆ ਅਤੇ ਉਸਦਾ ਲੜਕਾ ਕੁਝ ਦਿਨ ਉੱਥੇ ਰਹਿਣ ਉਪਰੰਤ ਵਾਪਸ ਦੁਬਈ ਅਤੇ ਫਿਰ ਦੁਬਈ ਤੋਂ ਭਾਰਤ ਆ ਗਿਆ। ਜੁਝਾਰ ਸਿੰਘ ਨੇ ਆਪਣੀ ਸ਼ਿਕਾਇਤ ’ਚ ਕਿਹਾ ਕਿ ਟਰੈਵਲ ਏਜੰਟ ਲਖਵਿੰਦਰ ਸਿੰਘ ਉਰਫ਼ ਗੁੱਲੂ ਨੇ ਉਸ ਨਾਲ 25 ਲੱਖ ਰੁਪਏ ਦੀ ਧੋਖਾਧੜੀ ਕੀਤੀ ਕਿਉਂਕਿ ਉਸਦੇ ਲੜਕੇ ਨੂੰ ਅਮਰੀਕਾ ਨਹੀਂ ਭੇਜ ਗਿਆ। ਪੁਲੀਸ ਅਧਿਕਾਰੀਆਂ ਵੱਲੋਂ ਮਾਮਲੇ ਦੀ ਜਾਂਚ ਕੀਤੀ ਗਈ ਤੇ ਟਰੈਵਲ ਏਜੰਟ ਖਿਲਾਫ਼ ਕੇਸ ਦਰਜ ਕਰ ਲਿਆ ਗਿਆ।

Advertisement

Advertisement
Advertisement