ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਟਰੈਵਲ ਏਜੰਟ ਵੱਲੋਂ ਫਰਜ਼ੀ ਵਰਕ ਪਰਮਿਟ ਦੇ ਕੇ 25 ਲੱਖ ਦੀ ਠੱਗੀ

07:16 AM Aug 30, 2024 IST

ਨਿੱਜੀ ਪੱਤਰ ਪ੍ਰੇਰਕ
ਕੋਟਕਪੂਰਾ, 29 ਅਗਸਤ
ਪੁਲੀਸ ਨੇ ਔਰਤ ਨੂੰ ਫਰਜ਼ੀ ਵਰਕ ਪਰਮਿਟ ਦੇ ਕੇ 25 ਲੱਖ ਰੁਪਏ ਤੋਂ ਵੱਧ ਦੀ ਠੱਗੀ ਮਾਰਨ ਦੇ ਦੋਸ਼ ਹੇਠ ਫਸਟ ਸਟੈੱਪ ਓਵਰਸੀਜ਼ ਐਜੂਕੇਸ਼ਨ ਕੰਸਲਟੈਂਸੀ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕੀਤਾ ਹੈ। ਕੋਟਕਪੂਰਾ ਸਿਟੀ ਪੁਲੀਸ ਨੇ ਇਸ ਕੰਸਲਟੈਂਸੀ ਦੇ ਮਾਲਕ ਅਰਸ਼ਦੀਪ ਸਿੰਘ ਬਰਾੜ ਵਾਸੀ ਕੋਟਕਪੂਰਾ ਨੂੰ ਕੇਸ ਵਿੱਚ ਨਾਮਜ਼ਦ ਕਰਕੇ ਉਸ ਦੀ ਗ੍ਰਿਫ਼ਤਾਰੀ ਲਈ ਭਾਲ ਸ਼ੁਰੂ ਕਰ ਦਿੱਤੀ ਹੈ। ਸਥਾਨਕ ਡਿੱਬੀਪੁਰਾ ਮੁਹੱਲਾ ਦੇ ਕਰਨੈਲ ਸਿੰਘ ਨੇ ਜ਼ਿਲ੍ਹਾ ਪੁਲੀਸ ਮੁਖੀ ਨੂੰ ਦਿੱਤੀ ਸ਼ਿਕਾਇਤ ਵਿੱਚ ਦੋਸ਼ ਲਾਇਆ ਕਿ ਉਸਨੇ ਆਪਣੇ ਬੇਟੇ ਅਤੇ ਨੂੰਹ ਨੂੰ ਵਿਦੇਸ਼ ਭੇਜਣਾ ਸੀ। ਇਸ ਸਬੰਧੀ ਉਹ ਕੰਸਲਟੈਂਸੀ ਦਫ਼ਤਰ ਗਿਆ। ਅਰਸ਼ਦੀਪ ਨੇ ਕਿਹਾ ਕਿ ਉਹ ਦੋਵਾਂ ਨੂੰ ਇੰਗਲੈਂਡ ਭੇਜ ਦੇਣਗੇ ਜਿਸ ’ਤੇ 25.40 ਲੱਖ ਰੁਪਏ ਖਰਚ ਆਉਣਗੇ। ਅਰਸ਼ਦੀਪ ਨੇ ਸ਼ਿਕਾਇਤ ਕਰਤਾ ਦੀ ਨੂੰਹ ਹਰਪ੍ਰੀਤ ਕੌਰ ਨੂੰ ਪੰਜ ਸਾਲ ਦਾ ਵਰਕ ਪਰਮਿਟ ਅਤੇ ਸਪਾਊਸ ਵੀਜ਼ੇ ਦੇ ਕੇ ਇੰਗਲੈਂਡ ਜਾਣ ਦੇ ਕਾਗਜ਼ ਪੱਤਰ ਸੌਂਪ ਦਿੱਤੇ। ਹਰਪ੍ਰੀਤ ਨੇ ਇੰਗਲੈਂਡ ਵਿੱਚ ਵਰਕ ਪਰਮਿਟ ਜਾਰੀ ਕਰਨ ਵਾਲੀ ਕੰਪਨੀ ਮੇਡਾਸ ਕੇਅਰ ਸਲਿਊਸ਼ਨ ਕੰਪਨੀ ਵੁਲਵੁਰਹੈਮਟਨ ਦੇ ਪਤੇ ’ਤੇ ਜਾ ਕੇ ਵੇਖਿਆ ਕਿ ਇਹ ਕੰਪਨੀ ਲਾਇਸੈਂਸ ਖਤਮ ਹੋਣ ਕਾਰਨ ਬੰਦ ਹੋ ਚੁੱਕੀ ਹੈ। ਉਸਨੇ ਇਸ ਬਾਰੇ ਆਪਣੇ ਪਰਿਵਾਰ ਨੂੰ ਦੱਸਿਆ। ਇੱਧਰ ਏਜੰਟ ਵੱਲੋਂ ਸ਼ਿਕਾਇਤ ਕਰਤਾ ਦੇ ਪੁੱਤਰ ਦੇ ਸਪਾਊਸ ਵੀਜ਼ੇ ਦੇ ਕਾਗਜ਼ ਪੱਤਰ ਵੀ ਨਹੀਂ ਦਿੱਤੇ ਜਾ ਰਹੇ ਸਨ। ਪੁਲੀਸ ਮੁਖੀ ਨੇ ਮਾਮਲੇ ਦੀ ਜਾਂਚ ਸੀਨੀਅਰ ਅਧਿਕਾਰੀ ਤੋਂ ਕਰਵਾਈ। ਇਸ ਦੌਰਾਨ ਇਹ ਦੋਸ਼ ਸਹੀ ਸਾਬਤ ਹੋਣ ਮਗਰੋਂ ਇਹ ਕਰਵਾਈ ਅਮਲ ਵਿੱਚ ਲਿਆਂਦੀ ਗਈ ਹੈ।

Advertisement

Advertisement