ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਵਿਦੇਸ਼ ਭੇਜਣ ਦਾ ਝਾਂਸਾ ਦੇਕੇ 25 ਲੱਖ ਦੀ ਧੋਖਾਧੜੀ; ਮੁਲਜ਼ਮ ਕਾਬੂ

08:53 AM Oct 22, 2024 IST

ਪੱਤਰ ਪ੍ਰੇਰਕ
ਸ਼ਾਹਾਬਦ ਮਾਰਕੰਡਾ, 21 ਅਕਤੂਬਰ
ਜ਼ਿਲ੍ਹਾ ਪੁਲੀਸ ਨੇ ਵਿਦੇਸ਼ ਭੇਜਣ ਦੇ ਨਾਂ ’ਤੇ ਲੱਖਾਂ ਰੁਪਏ ਦੀ ਧੋਖਾਧੜੀ ਕਰਨ ਦੇ ਦੋਸ਼ ਹੇਠ ਅਮਿਤ ਛਾਬੜਾ ਵਾਸੀ ਗੋਬਿੰਦ ਨਗਰ ਪਿਹੋਵਾ ਜ਼ਿਲ੍ਹਾ ਕੁਰੂਕਸ਼ੇਤਰ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੇ 20 ਨਵੰਬਰ 2023 ਨੂੰ ਲਲਿਤ ਕੁਮਾਰ ਪੁੱਤਰ ਮੋਹਨ ਲਾਲ ਵਾਸੀ ਜੁੰਡਲਾ ਜ਼ਿਲ੍ਹਾ ਕਰਨਾਲ ਨੇ ਪੁਲੀਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿੱਚ ਕਿਹਾ ਸੀ ਕਿ ਉਸ ਦੀ ਕੁਰੂਕਸ਼ੇਤਰ ਰੋਡ ’ਤੇ ਕੇਐੱਲਸੀ ਲਕਸ਼ਮੀ ਦੇ ਨਾਂ ’ਤੇ ਬੈਟਰੀਆਂ ਦੀ ਫੈਕਟਰੀ ਹੈ ਤੇ ਉਹ ਆਪਣੇ ਪਰਿਵਾਰ ਸਣੇ ਅਮਰੀਕਾ ਜਾਣਾ ਚਾਹੁੰਦਾ ਸੀ। ਇਸ ਲਈ ਉਸ ਦੀ ਮੁਲਾਕਾਤ ਅਮਿਤ ਛਾਬੜਾ ਤੇ ਉਸ ਦੇ ਸਾਥੀਆਂ ਨਾਲ ਹੋਈ। ਅਮਰੀਕਾ ਭੇਜਣ ਲਈ 72 ਲੱਖ ਰੁਪਏ ਵਿੱਚ ਵਰਕ ਵੀਜ਼ੇ ’ਤੇ ਭੇਜਣ ਦੀ ਗੱਲ ਤੈਅ ਹੋਈ। 12 ਅਗਸਤ ਨੂੰ 25 ਲੱਖ ਰੁਪਏ ਨਕਦ ਤੇ ਹੋਰ ਕਾਗਜ਼ਾਤ ਮੁਲਜ਼ਮ ਨੂੰ ਫੈਕਟਰੀ ਦੇ ਲੈਟਰ ਪੈਡ ’ਤੇ ਲਿਖ ਕੇ ਦੇ ਦਿੱਤੇ।
ਇਸ ਤੋਂ ਬਾਅਦ ਮੁਲਜ਼ਮ ਉਸ ਦਾ ਫੋਨ ਨਹੀਂ ਚੁੱਕ ਰਿਹਾ ਤੇ ਨਾ ਹੀ ਉਸ ਦਾ ਕੋਈ ਕੰਮ ਕਰ ਰਿਹਾ ਹੈ। ਨਾ ਹੀ ਉਹ ਪੈਸੇ ਵਾਪਸ ਮੋੜ ਰਿਹਾ ਹੈ। ਥਾਣਾ ਪਿਹੋਵਾ ਵਿੱਚ ਇਸ ਸਬੰਧੀ ਕੇਸ ਦਰਜ ਕਰ ਲਿਆ ਗਿਆ ਹੈ ਤੇ ਜਾਂਚ ਦਾ ਜਿੰਮਾ ਅਪਰਾਧ ਸ਼ਾਖਾ ਇਕ ਦੇ ਏਐੱਸਆਈ ਸੁਦੇਸ਼ ਕੁਮਾਰ ਨੂੰ ਸੌਂਪਿਆ ਗਿਆ। ਜਾਂਚ ਦੌਰਾਨ ਪੁਲੀਸ ਟੀਮ ਨੇ ਮੁਲਜ਼ਮ ਅਮਿਤ ਛਾਬੜਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਸ ਨੂੰ ਅਦਾਲਤ ਵਿੱਚ ਪੇਸ਼ ਕਰ ਦੋ ਦਿਨ ਦਾ ਪੁਲੀਸ ਰਿਮਾਂਡ ਲਿਆ ਗਿਆ ਹੈ।

Advertisement

Advertisement