For the best experience, open
https://m.punjabitribuneonline.com
on your mobile browser.
Advertisement

ਲੋਹੀਆਂ ਬਲਾਕ ਦੇ 25 ਸਰਕਾਰੀ ਸਕੂਲ ਡੁੱਬੇ

08:36 AM Jul 14, 2023 IST
ਲੋਹੀਆਂ ਬਲਾਕ ਦੇ 25 ਸਰਕਾਰੀ ਸਕੂਲ ਡੁੱਬੇ
ਹਡ਼੍ਹ ਦੇ ਪਾਣੀ ਵਿੱਚ ਡੁੱਬਿਆ ਹੋਇਆ ਪਿੰਡ ਮੁੰਡੀ ਚੋਹਲੀਆਂ ਦਾ ਸਰਕਾਰੀ ਮਿਡਲ ਸਮਾਰਟ ਸਕੂਲ।
Advertisement

ਅਕਾਂਕਸ਼ਾ ਐੱਨ ਭਾਰਦਵਾਜ
ਜਲੰਧਰ, 13 ਜੁਲਾਈ
ਜਲੰਧਰ ਜ਼ਿਲ੍ਹੇ ਦੇ ਬਲਾਕ ਲੋਹੀਆਂ ਵਿੱਚ ਸਤਲੁਜ ਦਰਿਆ ਦਾ ਧੁੱਸੀ ਬੰਨ੍ਹ ਟੁੱਟਣ ਕਾਰਨ ਭਾਰੀ ਨੁਕਸਾਨ ਹੋਇਆ ਹੈ। ਇਸ ਖੇਤਰ ਦੇ ਕਰੀਬ 25 ਸਰਕਾਰੀ ਸਕੂਲ ਪਾਣੀ ਵਿੱਚ ਡੁੱਬ ਗਏ ਹਨ, ਜਨਿ੍ਹਾਂ ਵਿਚ ਕਰੀਬ ਅੱਠ ਫੁੱਟ ਪਾਣੀ ਖੜ੍ਹਾ ਹੈ। ਹਾਲਾਂਕਿ ਪੰਜਾਬ ਸਰਕਾਰ ਨੇ ਸਕੂਲਾਂ ਵਿੱਚ ਛੁੱਟੀਆਂ 16 ਜੁਲਾਈ ਤੱਕ ਵਧਾ ਦਿੱਤੀਆਂ ਹਨ ਪਰ ਸਕੂਲਾਂ ਵਿੱਚ ਕਲਾਸਾਂ ਲੱਗਣ ਨੂੰ ਇਕ ਮਹੀਨੇ ਦਾ ਸਮਾਂ ਲੱਗ ਸਕਦਾ ਹੈ। ਅੱਜ ‘ਟ੍ਰਬਿਿਊਨ’ ਦੀ ਟੀਮ ਨੇ ਪਾਣੀ ਦੀ ਮਾਰ ਹੇਠ ਆਏ ਪਿੰਡ ਮੁੰਡੀ ਚੋਹਲੀਆਂ, ਮੰਡਾਲਾ ਛੰਨਾ, ਨਵਾਂ ਪਿੰਡ, ਗਿੱਦੜਪਿੰਡੀ ਅਤੇ ਮਹਿਰਾਜਵਾਲਾ ਦਾ ਦੌਰਾ ਕੀਤਾ, ਜਿਥੇ ਸਕੂਲਾਂ ਵਿੱਚ ਪਾਣੀ ਭਰਿਆ ਹੋਇਆ ਸੀ। ਇਸ ਖੇਤਰ ਵਿੱਚ ਸਾਲ 2019 ਵਿਚ ਵੀ ਹੜ੍ਹਾਂ ਨੇ ਭਾਰੀ ਤਬਾਹੀ ਮਚਾਈ ਸੀ, ਜਿਸ ਕਾਰਨ ਅਧਿਆਪਕਾਂ ਨੂੰ ਡਰ ਹੈ ਕਿ ਸਕੂਲਾਂ ਦੇ ਪਖਾਨੇ ਧੱਸ ਸਕਦੇ ਹਨ, ਕੰਧਾਂ ਡਿੱਗ ਸਕਦੀਆਂ ਹਨ, ਕੁਰਸੀਆਂ, ਡੈਸਕ ਅਤੇ ਮਿੱਡ-ਡੇਅ ਮੀਲ ਦਾ ਸਾਮਾਨ ਖਰਾਬ ਹੋ ਸਕਦਾ ਹੈ। ਅਧਿਆਪਕਾਂ ਨੇ ਖ਼ਦਸ਼ਾ ਪ੍ਰਗਟਾਇਆ ਕਿ ਹੜ੍ਹਾਂ ਕਾਰਨ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਵੀ ਹੋ ਸਕਦਾ ਹੈ। ਸਰਕਾਰੀ ਮਿਡਲ ਸਕੂਲ ਮੁੰਡੀ ਚੋਹਲੀਆਂ ਦੇ ਮੁੱਖ ਅਧਿਆਪਕ ਕੁਲਵਿੰਦਰ ਨੇ ਆਖਿਆ ਕਿ ਉਨ੍ਹਾਂ ਪਹਿਲਾਂ ਹੀ ਸਕੂਲ ਦਾ ਰਿਕਾਰਡ ਤੇ ਕੰਪਿਊਟਰ ਸੁਰੱਖਿਅਤ ਥਾਂ ’ਤੇ ਰੱਖ ਦਿੱਤਾ ਸੀ ਪਰ ਫਰਨੀਚਰ ਅਤੇ ਡੈਸਕ ਖਰਾਬ ਹੋ ਜਾਣਗੇ। ਸਰਕਾਰੀ ਸਕੂਲ ਮੰਡਾਲਾ ਛੰਨਾ ਦੇ ਅਧਿਆਪਕ ਦੀਪਕ ਨੇ ਆਖਿਆ ਕਿ ਸਕੂਲਾਂ ’ਚ ਕਲਾਸਾਂ ਸ਼ੁਰੂ ਹੋਣ ਨੂੰ ਕਾਫੀ ਸਮਾਂ ਲੱਗ ਜਾਵੇਗਾ, ਕਿਉਂਕਿ ਹਰ ਪਾਸੇ ਗਾਰ ਤੇ ਪਾਣੀ ਹੈ। ਉਨ੍ਹਾਂ ਆਖਿਆ ਕਿ ਪਿਛਲੇ ਵਾਰ ਹੜ੍ਹਾਂ ’ਚ ਸਕੂਲ ਦੇ ਤਿੰਨ ਪਖਾਨੇ ਡਿੱਗ ਗਏ ਸਨ, ਜਨਿ੍ਹਾਂ ਨੂੰ ਉਨ੍ਹਾਂ ਕਾਫੀ ਮੁਸ਼ਕਲ ਨਾਲ ਦੁਬਾਰਾ ਬਣਾਇਆ ਸੀ। ਉਨ੍ਹਾਂ ਆਖਿਆ ਕਿ ਜਦੋਂ ਤੱਕ ਸਕੂਲ ਪੂਰੀ ਤਰ੍ਹਾਂ ਬੱਚਿਆਂ ਦੇ ਬੈਠਣ ਯੋਗ ਨਹੀਂ ਹੋ ਗਏ ਸਨ ਤਾਂ ਉਨ੍ਹਾਂ ਉਦੋਂ ਤੱਕ ਕਲਾਸਾਂ ਹੋਰ ਥਾਵਾਂ ’ਤੇ ਲਾਈਆਂ ਸਨ। ਇਕ ਹੋਰ ਸਰਕਾਰੀ ਸਕੂਲ ਦੇ ਅਧਿਆਪਕ ਰਾਮ ਲੁਭਾਇਆ ਨੇ ਆਖਿਆ ਕਿ ਸਕੂਲਾਂ ਵਿਚ ਬਦਬੂ ਮਾਰ ਰਹੀ ਹੈ, ਜੀਵ-ਜੰਤੂ ਤੇ ਸੱਪ ਘੁੰਮ ਰਹੇ ਹਨ, ਜਿਸ ਕਾਰਨ ਸਕੂਲਾਂ ਨੂੰ ਮੁੜ ਲੀਹ ’ਤੇ ਆਉਣ ਨੂੰ ਸਮਾਂ ਲੱਗ ਜਾਵੇਗਾ। ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਰਾਜੇਸ਼ ਨੇ ਆਖਿਆ ਕਿ ਹੜ੍ਹ ਦਾ ਪਾਣੀ ਉਤਰਨ ਮਗਰੋਂ ਨੁਕਸਾਨ ਦਾ ਅੰਦਾਜ਼ਾ ਲਾਇਆ ਜਾਵੇਗਾ। ਉਨ੍ਹਾਂ ਆਖਿਆ ਕਿ ਸਕੂਲਾਂ ’ਚ ਸਮੱਸਿਆਵਾਂ ਬਾਰੇ ਉਹ ਲਗਾਤਾਰ ਜਾਣਕਾਰੀ ਲੈ ਰਹੇ ਹਨ।

Advertisement

Advertisement
Tags :
Author Image

joginder kumar

View all posts

Advertisement
Advertisement
×