ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਬਰਨਾਲਾ ਦੀਆਂ ਸੜਕਾਂ ’ਤੇ ਖਰਚੇ ਜਾਣਗੇ 25 ਕਰੋੜ ਰੁਪਏ: ਮੀਤ ਹੇਅਰ

07:53 AM Sep 13, 2024 IST
ਸੰਸਦ ਮੈਂਬਰ ਮੀਤ ਹੇਅਰ ਇੱਕ ਸੜਕੀ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਦੇ ਹੋਏ।

ਪਰਸ਼ੋਤਮ ਬੱਲੀ
ਬਰਨਾਲਾ, 12 ਸਤੰਬਰ
ਬਰਨਾਲਾ ਵਿਧਾਨ ਸਭਾ ਸੀਟ ਦੀ ਜ਼ਿਮਨੀ ਚੋਣ ਦੇ ਮੱਦੇਨਜ਼ਰ ਨਵੇਂ ਸੰਸਦ ਮੈਂਬਰ ਬਣੇ ਗੁਰਮੀਤ ਸਿੰਘ ਮੀਤ ਹੇਅਰ ਵੱਲੋਂ ਹਲਕੇ ਅੰਦਰ ਨਿੱਤ ਨਵੇਂ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖੇ ਜਾ ਰਹੇ ਹਨ। ਇਸੇ ਮੁਹਿੰਮ ਤਹਿਤ ਮੀਤ ਹੇਅਰ ਨੇ ਅੱਜ ਸੰਘੇੜਾ-ਝਲੂਰ ਸੜਕ ਦੇ ਨਵੀਨੀਕਰਨ ਦਾ 1.64 ਕਰੋੜ ਦੀ ਲਾਗਤ ਵਾਲੇ ਕੰਮ ਦਾ ਨੀਂਹ ਪੱਥਰ ਰੱਖਿਆ। ਇਸ 9.70 ਕਿਲੋਮੀਟਰ ਸੜਕ ਦੇ ਨਵੀਨੀਕਰਨ ਨਾਲ ਸੰਘੇੜਾ ਤੋਂ ਸ਼ੇਰਪੁਰ, ਧੂਰੀ ਜਾਣ ਵਾਲੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ। ਇਸ ਮਗਰੋਂ ਅੱਜ ਉਨ੍ਹਾਂ ਸੰਘੇੜਾ-ਸ਼ੇਰਪੁਰ (ਵਾਇਆ ਖੇੜੀ ਨੰਗਲ) ਨੇ ਨਵੀਨੀਕਰਨ ਦਾ 4.17 ਕਰੋੜ ਦੀ ਲਾਗਤ ਵਾਲੇ ਕੰਮ ਦਾ ਨੀਂਹ ਪੱਥਰ ਰੱਖਿਆ, ਜੋ ਕਿ ਕਰੀਬ 13 ਕਿਲੋਮੀਟਰ ਹੈ। ਇਸ ਤੋਂ ਇਲਾਵਾ ਪਿੰਡ ਕਰਮਗੜ੍ਹ ਦੀ ਫਿਰਨੀ ਵਾਲੀ (ਕਰਮਗੜ੍ਹ ਤੋਂ ਕੋਠੇ ਖੇੜੀ ਵਾਲੇ) ਸੜਕ ਬਣਾਉਣ ਦਾ ਨੀਂਹ ਪੱਥਰ ਰੱਖਿਆ। ਇਸ ਕਰੀਬ 3.40 ਕਿਲੋਮੀਟਰ ਸੜਕ ਦਾ ਕੰਮ ਅੰਦਾਜ਼ਨ 37 ਲੱਖ ਦੀ ਲਾਗਤ ਨਾਲ ਹੋਵੇਗਾ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਸੂਬੇ ਦੇ ਚਹੁੰ ਪੱਖੀ ਵਿਕਾਸ ‘ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਜਿਸ ਤਹਿਤ ਬਰਨਾਲਾ ਵਿੱਚ ਵਿਕਾਸ ਕਾਰਜਾਂ ਲਈ ਕਰੋੜਾਂ ਦੇ ਫੰਡਾਂ ਪ੍ਰਵਾਨ ਕੀਤੇ ਗਏ ਹਨ ਤੇ 25 ਕਰੋੜ ਰੁਪਏ ਸਿਰਫ਼ ਸੜਕਾਂ ਲਈ ਪ੍ਰਵਾਨ ਕੀਤੇ ਗਏ ਹਨ। ਜਿਸ ਨਾਲ 75 ਕਿਲੋਮੀਟਰ ਤੋਂ ਵੱਧ ਲੰਬਾਈ ਦਾ ਕੰਮ ਕੀਤਾ ਜਾਵੇਗਾ। ਇਨ੍ਹਾਂ ਵਿੱਚ ਵੱਖ ਵੱਖ ਕਰੀਬ 30 ਸੜਕਾਂ ਦੇ ਕੰਮ ਸ਼ਾਮਲ ਹਨ।

Advertisement

Advertisement