ਪਿੰਡ ਠੱਠਗੜ੍ਹ ’ਚੋਂ 2400 ਲਿਟਰ ਲਾਹਣ ਬਰਾਮਦ
09:07 AM Aug 20, 2023 IST
ਪੱਤਰ ਪ੍ਰੇਰਕ
ਤਰਨ ਤਾਰਨ, 19 ਅਗਸਤ
ਪੁਲੀਸ ਨੇ ਪਿੰਡ ਠੱਠਗੜ੍ਹ ਦੇ ਵਾਸੀ ਗੁਰਸੇਵਕ ਸਿੰਘ ਦੇ ਘਰ ਅੱਜ ਛਾਪਾ ਮਾਰ ਕੇ 2400 ਲਿਟਰ ਲਾਹਣ ਬਰਾਮਦ ਕੀਤਾ ਹੈ। ਆਬਕਾਰੀ ਅਧਿਕਾਰੀ ਨਵਜੋਤ ਭਾਰਤੀ ਦੀ ਅਗਵਾਈ ਵਿੱਚ ਕੀਤੀ ਕਾਰਵਾਈ ਵਿੱਚ ਥਾਣਾ ਝਬਾਲ ਐਸਐਚਓ ਇੰਸਪੈਕਟਰ ਗੁਰਚਰਨ ਸਿੰਘ ਅਤੇ ਆਬਕਾਰੀ ਇੰਸਪੈਕਟਰ ਅਮਰੀਕ ਸਿੰਘ ਸਮੇਤ ਹੋਰ ਮੁਲਾਜ਼ਮਾਂ ਨੇ ਭਾਗ ਲਿਆ। ਆਬਕਾਰੀ ਅਧਿਕਾਰੀ ਨਵਜੋਤ ਭਾਰਤੀ ਨੇ ਦੱਸਿਆ ਕਿ ਮੁਲਜ਼ਮ ਨੇ ਲਾਹਣ ਲੋਹੇ ਦੇ 12 ਡਰੰਮਾਂ ਵਿੱਚ ਪਾ ਕੇ ਘਰ ਦੇ ਵਿਹੜੇ ਵਿੱਚ ਦੱਬਿਆ ਹੋਇਆ ਸੀ| ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ ਜਿਸ ਨੂੰ ਕਾਬੂ ਕਰਨ ਲਈ ਝਬਾਲ ਪੁਲੀਸ ਨੇ ਕਾਰਵਾਈ ਸ਼ੁਰੂ ਕੀਤੀ ਹੈ|
Advertisement
Advertisement