For the best experience, open
https://m.punjabitribuneonline.com
on your mobile browser.
Advertisement

ਏਪੀਜੇ ਅਬਦੁਲ ਕਲਾਮ ਦੇ ਜਨਮ ਦਿਨ ਮੌਕੇ 24 ਵਿਦਿਆਰਥੀ ਸਨਮਾਨੇ

06:59 AM Oct 21, 2024 IST
ਏਪੀਜੇ ਅਬਦੁਲ ਕਲਾਮ ਦੇ ਜਨਮ ਦਿਨ ਮੌਕੇ 24 ਵਿਦਿਆਰਥੀ ਸਨਮਾਨੇ
ਹੋਣਹਾਰ ਵਿਦਿਆਰਥੀਆਂ ਨਾਲ ਕੁਲਜੀਤ ਸਿੰਘ ਰੰਧਾਵਾ, ਜਸਟਿਸ ਜਸਪਾਲ ਸਿੰਘ ਤੇ ਹੋਰ।
Advertisement

ਅਤਰ ਸਿੰਘ
ਡੇਰਾਬੱਸੀ, 20 ਅਕਤੂਬਰ
ਡਾ. ਬੀਆਰ ਅੰਬੇਡਕਰ ਐਜੂਕੇਸ਼ਨਲ ਸੁਸਾਇਟੀ ਵਲੋਂ ਸਰਕਾਰੀ ਕਾਲਜ ਦੇ ਵਿਦਿਆਰਥੀ ਭਵਨ ਵਿੱਚ ਤਤਕਾਲੀ ਰਾਸ਼ਟਰਪਤੀ ਮਰਹੂਮ ਡਾ. ਏਪੀਜੇ ਅਬਦੁਲ ਕਲਾਮ ਦੇ ਜਨਮ ਦਿਨ ਮੌਕੇ 6ਵਾਂ ਵਿਦਿਆਰਥੀ ਸਨਮਾਨ ਸਮਾਰੋਹ ਕਰਵਾਇਆ ਗਿਆ। ਸੇਵਾਮੁਕਤ ਜਸਟਿਸ, ਪੰਜਾਬ ਤੇ ਹਰਿਆਣਾ ਹਾਈ ਕੋਰਟ ਜਸਪਾਲ ਸਿੰਘ ਦੀ ਅਗਵਾਈ ਹੇਠ ਕਰਵਾਏ ਇਸ ਸਮਾਰੋਹ ਦੇ ਪ੍ਰਧਾਨਗੀ ਮੰਡਲ ’ਚ ਮੁੱਖ ਮਹਿਮਾਨ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ, ਸੁਸਾਇਟੀ ਦੇ ਪ੍ਰਧਾਨ ਭਾਗ ਸਿੰਘ ਘੋੜੇਵਾਲ, ਸਮਾਜਸੇਵੀ ਨਰੇਸ਼ ਉਪਨੇਜਾ ਅਤੇ ਸੇਵਾਮੁਕਤ ਲੈਕਚਰਾਰ ਸਤਵਿੰਦਰ ਸਿੰਘ ਸ਼ਾਮਲ ਸਨ।
ਸੁਸਾਇਟੀ ਵੱਲੋਂ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੁਹਾਲੀ ਦੇ ਵੱਖ-ਵੱਖ ਸਰਕਾਰੀ ਸਕੂਲਾਂ ਦੇ 10ਵੀਂ ਅਤੇ 12ਵੀਂ ਸ਼੍ਰੇਣੀ (ਆਰਟਸ, ਕਾਮਰਸ, ਮੈਡੀਕਲ, ਨਾਨ-ਮੈਡੀਕਲ ਅਤੇ ਵੋਕੇਸ਼ਨਲ ਸਟਰੀਮ) ਦੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਾਲ 2023-24 ਦੀਆਂ ਸਾਲਾਨਾ ਪ੍ਰੀਖਿਆਵਾਂ ’ਚ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ 24 ਵਿਦਿਆਰਥੀਆਂ ਨੂੰ ਉਚੇਚੇ ਤੌਰ ’ਤੇ ਸਨਮਾਨਿਆ ਗਿਆ।
ਇਸ ਮੌਕੇ ਸੁਸਾਇਟੀ ਦੇ ਸਾਬਕਾ ਪ੍ਰਧਾਨ ਭਾਗ ਸਿੰਘ, ਕੌਂਸਲਰ ਹਰਵਿੰਦਰ ਸਿੰਘ ਪਿੰਕਾ, ਕੌਂਸਲਰ ਹਰਵਿੰਦਰ ਸਿੰਘ ਪਟਵਾਰੀ, ਕਲਾਇਨਜ਼ ਕਲੱਬ ਦੇ ਪ੍ਰਧਾਨ ਨਿਤਿਨ ਜਿੰਦਲ ਅਤੇ ਡਾ. ਬਰਖਾ ਰਾਮ ਸਮੇਤ ਸੁਸਾਇਟੀ ਦੇ ਸਕੱਤਰ ਐਡਵੋਕੇਟ ਅਨਮੋਲ ਸਿੰਘ, ਸੀਨੀਅਰ ਮੀਤ ਪ੍ਰਧਾਨ ਕਰਮ ਸਿੰਘ ਆਦਿ ਹਾਜ਼ਰ ਸਨ।

Advertisement

Advertisement
Advertisement
Author Image

Advertisement