ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮਨੀਮਾਜਰਾ ’ਚ 24 ਘੰਟੇ ਪਾਣੀ ਸਪਲਾਈ ਦਾ ਕੰਮ ਅੱਜ ਤੋਂ ਹੋਵੇਗਾ ਸ਼ੁਰੂ

08:27 AM Aug 07, 2024 IST
ਜਲ ਸਪਲਾਈ ਪਾਈਪਾਲਾਈਨ ਦੇ ਕੰਮ ਵਿੱਚ ਲੱਗੇ ਹੋਏ ਕਾਮੇ।

ਮੁਕੇਸ਼ ਕੁਮਾਰ
ਚੰਡੀਗੜ੍ਹ, 6 ਅਗਸਤ
ਚੰਡੀਗੜ੍ਹ ਸਮਾਰਟ ਸਿਟੀ ਤਹਿਤ ਸ਼ਹਿਰ ਵਿੱਚ ਚਾਰ ਅਗਸਤ ਨੂੰ ਮਨੀਮਾਜਰਾ ਵਿੱਚ ਸ਼ੁਰੂ ਕੀਤੇ ਗਏ 24 ਘੰਟੇ ਜਲ ਸਪਲਾਈ ਦੇ ਪਾਇਲਟ ਪ੍ਰਾਜੈਕਟ ਨੂੰ ਪੂਰੇ ਪ੍ਰੈਸ਼ਰ ਵਾਲੀ ਜਲ ਸਪਲਾਈ ਵਿੱਚ ਤਬਦੀਲ ਕੀਤਾ ਜਾ ਰਿਹਾ ਹੈ। ਮਨੀਮਾਜਰਾ ਨੂੰ ਨਵੇਂ ਜਲ ਸਪਲਾਈ ਨੈੱਟਵਰਕ ਨਾਲ ਜੋੜਨ ਵਾਸਤੇ ਚਾਰ ਵੱਖ-ਵੱਖ ਖੇਤਰਾਂ ਵਿੱਚ ਵੰਡਿਆ ਗਿਆ ਹੈ।
ਇਸ ਯੋਜਨਾਬੰਦੀ ਤਹਿਤ ਪੜਾਅਵਾਰ ਕੰਮ ਕੀਤਾ ਜਾਵੇਗਾ। ਇਸ ਤਹਿਤ 7 ਤੋਂ 12 ਅਗਸਤ ਤੱਕ ਸ਼ਾਂਤੀ ਨਗਰ, ਮੜੀਵਾਲ ਟਾਊਨ, ਪਿਪਲੀਵਾਲਾ ਟਾਊਨ, ਬੈਂਕ ਕਲੋਨੀ ਅਤੇ ਪੁਲੀਸ ਕਲੋਨੀ ਖੇਤਰ, ਪੁਰਾਣਾ ਦਰਸ਼ਨੀ ਬਾਗ਼, ਸਮਾਧੀ ਗੇਟ ਦਾ ਇਲਾਕਾ, 13 ਤੋਂ 18 ਅਗਸਤ ਤੱਕ ਗੋਬਿੰਦਪੁਰਾ, ਚੂੜੀ ਮਾਰਕੀਟ, ਮੇਨ ਬਾਜ਼ਾਰ ਅਤੇ ਪੁਰਾਣੀ ਰੋਪੜ ਰੋਡ ਇਲਾਕੇ, ਸੁਭਾਸ਼ ਨਗਰ, ਇੰਦਰਾ ਕਲੋਨੀ, ਮੋਟਰ ਮਾਰਕੀਟ ਅਤੇ ਸ਼ਿਵਾਲਿਕ ਐਨਕਲੇਵ ਖੇਤਰਾਂ ਵਿੱਚ, 24 ਤੋਂ 28 ਅਗਸਤ ਤੱਕ ਐਮਐਚਸੀ, ਡੁਪਲੈਕਸ ਹਾਊਸ, ਰਾਜੀਵ ਵਿਹਾਰ ਅਤੇ ਉੱਪਲ ਮਾਰਬਲ ਸੁਸਾਇਟੀ ਵਿੱਚ ਇਹ ਕਾਰਜ ਕੀਤੇ ਜਾਣਗੇ। ਇਸ ਦੌਰਾਨ ਮਨੀਮਾਜਰਾ ਦੇ ਵਸਨੀਕਾਂ ਨੂੰ ਪਾਣੀ ਦੀ ਸਪਲਾਈ ਸਬੰਧੀ ਦਿੱਕਤਾਂ ਦਾ ਸਾਹਮਣਾ ਕਰਨਾ ਪਵੇਗਾ। ਇਸ ਮਹੀਨੇ ਦੇ ਅਖ਼ਰੀ ਤੱਕ ਪੂਰੇ ਮਨੀਮਾਜਰਾ ਨੂੰ 24 ਘੰਟੇ ਪਾਣੀ ਮਿਲ ਸਕਦਾ ਹੈ।
ਇਸ ਸਬੰਧੀ ਨਗਰ ਨਿਗਮ ਨੇ ਸ਼ਿਕਾਇਤਾਂ ਦਰਜ ਕਰਨ ਲਈ ​​ਸ਼ਿਕਾਇਤ ਨਿਵਾਰਨ ਕੇਂਦਰ ਦੀ ਸਥਾਪਨਾ ਵੀ ਕੀਤੀ ਹੈ। ਲੋਕ ਆਪਣੀ ਸ਼ਿਕਾਇਤ ਦਰਜ ਕਰਵਾਉਣ ਲਈ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਹੈਲਪਲਾਈਨ ਨੰਬਰ 95032-75281 ’ਤੇ ਕਾਲ ਕਰ ਸਕਦੇ ਹਨ ਜਾਂ ਆਈਐਮ ਚੰਡੀਗੜ੍ਹ ਐਪ ’ਤੇ ਜਾਂ ਸਿੱਧੇ ਵਾਟਰ ਵਰਕਸ-3, ਮਨੀਮਾਜਰਾ ਵਿੱਚ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹਨ। ਚੰਡੀਗੜ੍ਹ ਸਮਾਰਟ ਸਿਟੀ ਲਿਮਟਡ ਦੀ ਸੀਈਓ ਤੇ ਨਗਰ ਨਿਗਮ ਕਮਿਸ਼ਨਰ ਅਨਿੰਦਿਤਾ ਮਿੱਤਰਾ ਨੇ ਮਨੀਮਾਜਰਾ ਦੇ ਨਾਗਰਿਕਾਂ ਨੂੰ ਫੀਲਡ ਅਧਿਕਾਰੀਆਂ ਦਾ ਸਹਿਯੋਗ ਕਰਨ ਦੀ ਅਪੀਲ ਕੀਤੀ।

Advertisement

ਕੇਂਦਰੀ ਮੰਤਰੀ ਦੇ ਦਾਅਵਿਆਂ ਦੀ ਪਹਿਲੇ ਹੀ ਦਿਨ ਫੂਕ ਨਿਕਲੀ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮਨੀਮਾਜਰਾ ਵਿੱਚ 24 ਘੰਟੇ ਜਲ ਸਪਲਾਈ ਸਕੀਮ ਦੇ ਉਦਘਾਟਨ ਮੌਕੇ ਦਾਅਵਾ ਕੀਤਾ ਸੀ ਕਿ ਸੋਮਵਾਰ ਤੋਂ ਇੱਥੇ 24 ਘੰਟੇ ਪਾਣੀ ਮਿਲੇਗਾ। ਇਨ੍ਹਾਂ ਦਾਅਵਿਆਂ ਦੀ ਫੂਕ ਉਦੋਂ ਨਿਕਲ ਗਈ ਜਦੋਂ ਇੱਥੇ ਪਾਣੀ ਰੋਜ਼ਾਨਾ ਦੀ ਤਰ੍ਹਾਂ ਸਵੇਰੇ 4 ਤੋਂ 9 ਵਜੇ ਤਕ ਅਤੇ ਸ਼ਾਮ ਨੂੰ 5.30 ਤੋਂ 8.30 ਤਕ ਹੀ ਮਿਲਿਆ। ਇਸ ਸਮੇਂ ਵੀ ਪਾਣੀ ਦਾ ਪ੍ਰੈਸ਼ਰ ਘੱਟ ਹੋਣ ਕਾਰਨ ਉੱਪਰਲੀਆਂ ਮੰਜ਼ਿਲਾਂ ’ਤੇ ਰਹਿਣ ਵਾਲਿਆਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਸੀ। ਮੜੀਵਾਲ ਟਾਊਨ, ਪਿਪਲੀਵਾਲਾ ਟਾਊਨ ਆਦਿ ਦੇ ਬਾਸ਼ਿੰਦਿਆਂ ਨੇ ਗੁਆਂਢੀਆਂ ਤੋਂ ਪਾਣੀ ਮੰਗ ਕੇ ਗੁਜ਼ਾਰਾ ਕੀਤਾ। ਕਈ ਥਾਈਂ ਸਵੇਰੇ ਸੱਤ ਵਜੇ ਹੀ ਪਾਣੀ ਦੀ ਸਪਲਾਈ ਬੰਦ ਹੋ ਗਈ ਸੀ।

Advertisement
Advertisement