For the best experience, open
https://m.punjabitribuneonline.com
on your mobile browser.
Advertisement

ਅੰਤਰਰਾਜੀ ਸਰਹੱਦ ’ਤੇ ਰੱਖੀ ਜਾ ਰਹੀ ਹੈ 24 ਘੰਟੇ ਨਜ਼ਰ: ਡੀਆਈਜੀ

08:42 AM Mar 20, 2024 IST
ਅੰਤਰਰਾਜੀ ਸਰਹੱਦ ’ਤੇ ਰੱਖੀ ਜਾ ਰਹੀ ਹੈ 24 ਘੰਟੇ ਨਜ਼ਰ  ਡੀਆਈਜੀ
ਪੁਲੀਸ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਹੋਏ ਪਟਿਆਲਾ ਰੇਂਜ ਦੇ ਡੀਆਈਜੀ ਹਰਚਰਨ ਸਿੰਘ ਭੁੱਲਰ।
Advertisement

ਸਰਬਜੀਤ ਸਿੰਘ ਭੰਗੂ
ਪਟਿਆਲਾ, 19 ਮਾਰਚ
ਪਟਿਆਲਾ ਰਾਹੀਂ ਪੰਜਾਬ ਦੇ ਹਰਿਆਣਾ ਨਾਲ ਲੱਗਦੇ ਅੰਤਰਰਾਜੀ ਬਾਰਡਰ ’ਤੇ ਚੋਣਾਂ ਦੇ ਮੱਦੇਨਜ਼ਰ, ਖਾਸ ਕਰਕੇ ਨਸ਼ਾ ਅਤੇ ਸ਼ਰਾਬ ਤਸਕਰਾਂ ਸਮੇਤ ਅਪਰਾਧੀ ਕਿਸਮ ਦੇ ਹੋਰ ਵਿਅਕਤੀਆਂ ’ਤੇ ਨਜ਼ਰ ਰੱਖਣ ਲਈ ਪਟਿਆਲਾ ਰੇਂਜ ਦੇ ਡੀਆਈਜੀ ਹਰਚਰਨ ਸਿੰਘ ਭੁੱਲਰ ਨੇ ਅੱਜ ਜ਼ਿਲ੍ਹੇ ਦੇ ਸਮੂਹ ਗਜ਼ਟਿਡ ਅਫ਼ਸਰਾਂ, ਥਾਣਿਆਂ, ਚੌਕੀਆਂ ਤੇ ਸਪੈਸ਼ਲ ਯੁਨਿਟਾਂ ਦੇ ਇੰਚਾਰਜਾਂ ਨਾਲ ਮੀਟਿੰਗ ਕੀਤੀ। ਇੱਥੇ ਪੁਲੀਸ ਲਾਈਨ ਵਿੱਚ ਹੋਈ ਇਸ ਮੀਟਿੰਗ ’ਚ ਐੱਸਐੱਸਪੀ ਵਰੁਣ ਸ਼ਰਮਾ ਸਮੇਤ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਵੀ ਉਚੇਚੇ ਤੌਰ ’ਤੇ ਹਾਜ਼ਰ ਰਹੇ। ਪੁਲੀਸ ਫੋਰਸ ਨੂੰ ਚੌਕਸ ਰਹਿਣ ਦੀ ਤਾਕੀਦ ਕਰਦਿਆਂ, ਹਰਚਰਨ ਭੁੱਲਰ ਨੇ ਕਿਹਾ ਕਿ ਨਸ਼ੀਲੇ ਪਦਾਰਥਾਂ ਤੇ ਸ਼ਰਾਬ ਤਸਕਰੀ ਸਮੇਤ ਧਨ/ਰਾਸ਼ੀ ਦੇ ਆਦਾਨ ਪ੍ਰਦਾਨ ’ਤੇ ਵੀ ਪੈਨੀ ਨਿਗਾਹ ਰੱਖੀ ਜਾਵੇ। ਉਨ੍ਹਾਂ ਦਾ ਕਹਿਣਾ ਸੀ ਕਿ ਵਾਹਨਾ ਦੀ ਤਲਾਸ਼ੀ ਛੋਟਾ ਵੱਡਾ ਬੰਦਾ ਦੇਖ ਕੇ ਨਾ ਕੀਤੀ ਜਾਵੇ, ਬਲਕਿ ਨਾਕੇ ’ਤੇ ਆਏ ਹਰੇਕ ਵਾਹਨ ਨੂੰ ਚੰਗੀ ਤਰਾਂ ਚੈੱਕ ਕੀਤਾ ਜਾਵੇ। ਖਾਸ ਕਰਕੇ ਸ਼ੱਕੀ ਹਾਲਾਤ ’ਚ ਕਿਸੇ ਨੂੰ ਵੀ ਬਿਨਾਂ ਚੈੱਕ ਕੀਤਿਆਂ ਅੱਗੇ ਨਾ ਲੰਘਣ ਦਿੱਤਾ ਜਾਵੇ। ਅਜਿਹੀ ਅਣਗਹਿਲੀ ਕਰਨ ਵਾਲ਼ੇ ਕਿਸੇ ਵੀ ਪੁਲੀਸ ਅਫਸਰ ਜਾਂ ਮੁਲਾਜ਼ਮ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾ ਨੇ ਖਾਸ ਕਰਕੇ ਹਰਿਆਣਾ ਨੂੰ ਛੂੰਹਦੇ ਖੇਤਰ ਘਨੌਰ ਦੇ ਡੀਐੱਸਪੀ ਬੂਟਾ ਗਿੱਲ, ਪਾਤੜਾਂ ਦੇ ਡੀਐੱਸਪੀ ਦਲਜੀਤ ਵਿਰਕ ਸਮੇਤ ਸਮਾਣਾ ਦੇ ਡੀਐੱਸਪੀ ਤੋਂ ਵੀ ਕੀਤੇ ਗਏ ਪ੍ਰਬੰਧਾਂ ਬਾਰੇ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਕਿਹਾ ਕਿ ਸ਼ਾਂਤਮਈ ਚੋਣਾ ਯਕੀਨੀ ਬਣਾਉਣ ’ਚ ਪੁਲੀਸ ਦੀ ਵਧੇਰੇ ਜਿੰਮੇਵਾਰੀ ਹੁੰਦੀ ਹੈ। ਆਦਰਸ਼ ਚੋਣ ਜ਼ਾਬਤੇ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਵੇ।
ਇਸ ਮੌਕੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਦਾ ਕਹਿਣਾ ਸੀ ਕਿ ਸ਼ਾਂਤੀਪੂਰਵਕ ਚੋਣਾਂ ਕਰਵਾਉਣ ਲਈ ਪੁਲੀਸ ਦੀ ਭੂਮਿਕਾ ਵੀ ਅਹਿਮ ਹੈ। ਐਸਐਸਪੀ ਵਰੁਣ ਸ਼ਰਮਾ ਨੇ ਜ਼ਿਲ੍ਹੇ ਭਰ ’ਚ ਕੀਤੇ ਪ੍ਰਬੰਧਾਂ ’ਤੇ ਚਾਨਣਾ ਪਾਉਂਦਿਆਂ, ਭਰੋਸਾ ਦਿਵਾਇਆ ਕਿ ਪੁਲੀਸ ਕਾਨੂੰਨ ਕਾਇਮ ਰੱਖਣ ਲਈ ਕੋਈ ਕਸਰ ਬਾਕੀ ਨਹੀਂ ਛੱਡੇਗੀ । ਐਸਪੀ ਸਰਫਰਾਜ ਆਲਮ ਤੇ ਯੋਗੇਸ਼ ਸ਼ਰਮਾ ਨੇ ਵੀ ਵਿਚਾਰ ਰੱਖੇ।

Advertisement

Advertisement
Author Image

joginder kumar

View all posts

Advertisement
Advertisement
×