For the best experience, open
https://m.punjabitribuneonline.com
on your mobile browser.
Advertisement

ਅਮਰਨਾਥ ਯਾਤਰੀਆਂ ਲਈ ਮਾਧੋਪੁਰ ਵਿੱਚ 24 ਘੰਟੇ ਦਾ ਲੰਗਰ ਸ਼ੁਰੂ

08:01 AM Jul 03, 2023 IST
ਅਮਰਨਾਥ ਯਾਤਰੀਆਂ ਲਈ ਮਾਧੋਪੁਰ ਵਿੱਚ 24 ਘੰਟੇ ਦਾ ਲੰਗਰ ਸ਼ੁਰੂ
ਭੰਡਾਰੇ ਦਾ ਉਦਘਾਟਨ ਕਰਦੇ ਹੋਏ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ। -ਫੋਟੋ: ਐਨ.ਪੀ.ਧਵਨ
Advertisement

ਪੱਤਰ ਪ੍ਰੇਰਕ
ਪਠਾਨਕੋਟ, 2 ਜੁਲਾਈ
ਅਮਰਨਾਥ ਯਾਤਰੀਆਂ ਵਾਸਤੇ 24 ਘੰਟੇ ਲੰਗਰ ਦੀ ਸਹੂਲਤ ਮੁਹੱਈਆ ਕਰਵਾਉਣ ਲਈ ਜੈ ਬਾਬਾ ਸ਼੍ਰੀ ਅਮਰਨਾਥ ਸੇਵਾ ਸਮਿਤੀ ਵੱਲੋਂ ਮਾਧੋਪੁਰ ਵਿਖੇ ਮਹੀਨਾ ਭਰ ਚੱਲਣ ਵਾਲਾ ਭੰਡਾਰਾ ਅੱਜ ਤੋਂ ਸ਼ੁਰੂ ਹੋ ਗਿਆ। ਇਸ ਦਾ ਉਦਘਾਟਨ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕੀਤਾ ਅਤੇ ਉਨ੍ਹਾਂ ਉਥੇ ਪੂਜਾ ਅਰਚਨਾ ਵਿੱਚ ਭਾਗ ਲਿਆ। ਇਸ ਮੌਕੇ ਸੇਵਾ ਸਮਿਤੀ ਦੇ ਚੇਅਰਮੈਨ ਸੁਰਿੰਦਰ ਮਹਾਜਨ, ਪ੍ਰਧਾਨ ਕੇਕੇ ਮਹਾਜਨ, ਰਾਜਪੂਤ ਮਹਾਂ ਸਭਾ ਦੇ ਆਗੂ ਦਵਿੰਦਰ ਦਰਸ਼ੀ ਤੇ ਰਵਿੰਦਰ ਵਿੱਕੀ, ਆਮ ਆਦਮੀ ਪਾਰਟੀ ਦੇ ਆਗੂ ਸਾਹਿਬ ਸਿੰਘ ਸਾਬਾ, ਵਿਕਾਸ ਕੁਮਾਰ, ਸੁਭਾਸ਼ ਸੋਲੰਕੀ, ਬਾਨੀ ਮਹਾਜਨ, ਬਾਬੂ ਸੁਰੇਸ਼ ਕੁਮਾਰ, ਵਿਜੇ ਗੁਪਤਾ, ਭੋਲਾ ਮਹਾਜਨ, ਵਿਕਰਮ ਬੀਕੂ ਆਦਿ ਹਾਜ਼ਰ ਸਨ।
ਕੈਬਨਿਟ ਮੰਤਰੀ ਨੇ ਕਿਹਾ ਕਿ ਜੰਮੂ-ਕਸ਼ਮੀਰ ਸੂਬੇ ਅੰਦਰ ਅਮਰਨਾਥ ਗੁਫਾ ਦੇ ਦਰਸ਼ਨ ਕਰਨ ਲਈ ਸ਼ੁਰੂ ਹੋਈ ਯਾਤਰਾ ਲਈ ਦੇਸ਼ ਭਰ ਵਿੱਚੋਂ ਸ਼ਰਧਾਲੂ ਜਾਣੇ ਸ਼ੁਰੂ ਹੋ ਗਏ ਹਨ। ਇਨ੍ਹਾਂ ਸ਼ਰਧਾਲੂਆਂ (ਸ਼ਿਵ ਭਗਤਾਂ) ਦੇ ਜੰਮੂ-ਕਸ਼ਮੀਰ ਵਿੱਚ ਦਾਖਲ ਹੋਣ ਤੋਂ ਪਹਿਲਾਂ ਪੰਜਾਬ ਦੇ ਮਾਧੋਪੁਰ ਵਿਖੇ ਅਮਰਨਾਥ ਸੇਵਾ ਸਮਿਤੀ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 24ਵਾਂ ਭੰਡਾਰਾ ਸ਼ੁਰੂ ਕੀਤਾ ਗਿਆ ਹੈ। ਇੱਥੇ ਸ਼ਰਧਾਲੂ ਥੋਡ਼੍ਹੀ ਦੇਰ ਰੁਕਿਆ ਕਰਨਗੇ ਅਤੇ ਪੰਜਾਬੀਆਂ ਦੇ ਮਾਨ-ਸਨਮਾਨ ਨੂੰ ਕਬੂਲ ਕੇ ਲੰਗਰ ਛਕਿਆ ਕਰਨਗੇ। ਇੱਕ ਸਵਾਲ ਦੇ ਜਵਾਬ ਵਿੱਚ ਮੰਤਰੀ ਨੇ ਕਿਹਾ ਕਿ ਯਾਤਰੀਆਂ ਦੀ ਸੁਰੱਖਿਆ ਲਈ ਜ਼ਿਲ੍ਹਾ ਪਠਾਨਕੋਟ ਅੰਦਰ ਪੂਰਨ ਰੂਪ ਵਿੱਚ ਪ੍ਰਬੰਧ ਕੀਤੇ ਗਏ ਹਨ ਅਤੇ ਜਗ੍ਹਾ-ਜਗ੍ਹਾ ਸੁਰੱਖਿਆ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਖਾਸ ਤੌਰ ’ਤੇ ਲੰਗਰ ਵਾਲੀ ਜਗ੍ਹਾ ਵੀ ਵਿਸ਼ੇਸ਼ ਦਸਤਾ ਲਗਾਇਆ ਗਿਆ ਹੈ। ਸੇਵਾ ਸਮਿਤੀ ਦੇ ਚੇਅਰਮੈਨ ਸੁਰਿੰਦਰ ਮਹਾਜਨ ਦਾ ਕਹਿਣਾ ਸੀ ਕਿ ਇਹ ਭੰਡਾਰਾ ਮਹੀਨਾ ਭਰ 24 ਘੰਟੇ ਚੱਲੇਗਾ ਅਤੇ ਇੱਥੇ ਸਾਰੇ ਸੇਵਾ ਸਮਿਤੀ ਦੇ ਵਾਲੰਟੀਅਰ ਮਿਸ਼ਨਰੀ ਭਾਵਨਾ ਵੱਜੋਂ ਕੰਮ ਕਰਨਗੇ ਤਾਂ ਜੋ ਕਿਸੇ ਵੀ ਯਾਤਰੀ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ।

Advertisement

Advertisement
Tags :
Author Image

sukhwinder singh

View all posts

Advertisement
Advertisement
×