ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸਰਕਾਰੀ ਸਕੂਲ ਨੂੰ 24 ਕੰਪਿਊਟਰ ਦਿੱਤੇ

06:45 AM Apr 28, 2024 IST
ਸਕੂਲ ਨੂੰ ਕੰਪਿਊਟਰ ਭੇਟ ਕਰਦੇ ਹੋਏ ਸੁਸਾਇਟੀ ਦੇ ਮੈਂਬਰ। -ਫੋਟੋ: ਮਜਾਰੀ

ਬੰਗਾ: ਸਾਹਲੋਂ ਸੇਵਾ ਸੁਸਾਇਟੀ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਾਹਲੋਂ 24 ਕੰਪਿਊਟਰ ਤੇ ਦੋ ਪ੍ਰਿੰਟਰ ਭੇਟ ਕੀਤੇ ਗਏ। ਇਨ੍ਹਾਂ ਦੀ ਕੀਮਤ 12 ਲੱਖ ਰੁਪਏ ਬਣਦੀ ਹੈ। ਪਰਵਾਸੀ ਪੰਜਾਬੀਆਂ ਦੇ ਸਹਿਯੋਗ ਨਾਲ ਪਿੰਡ ਸਾਹਲੋਂ ਵਿਚ ਕਾਇਮ ਕੀਤੀ ਸੁਸਾਇਟੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਬੱਬਾ ਅਤੇ ਜਨਰਲ ਸਕੱਤਰ ਹਰਮੇਸ਼ ਭਾਰਤੀ ਨੇ ਦੱਸਿਆ ਕਿ ਸਕੂਲ ਵਿੱਚ ਵਿਦਿਆਰਥੀਆਂ ਲਈ ਕੰਪਿਊਟਰ ਦੇਣ ਦਾ ਫ਼ੈਸਲਾ ਲਿਆ ਸੀ। ਸਕੂਲ ਪ੍ਰਿੰਸੀਪਲ ਅਲਕਾ ਰਾਣੀ ਨੇ ਸੁਸਾਇਟੀ ਮੈਂਬਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਪ੍ਰਾਇਮਰੀ ਸਕੂਲ ਨੂੰ ਵੀ ਪ੍ਰਿੰਟਰ ਦਿੱਤਾ ਗਿਆ। ਇਸ ਮੌਕੇ ਧਨਵਿੰਦਰ ਸਿੰਘ ਯੂਐੱਸਏ, ਮੰਗਲ ਸਿੰਘ ਕੈਨੇਡਾ, ਪਰਮਿੰਦਰ ਸਿੰਘ, ਜਸਵਿੰਦਰ ਸਿੰਘ, ਗੁਰਚਰਨ ਸਿੰਘ, ਹਰਜੀਤ ਸਿੰਘ, ਸੱਤ ਪਾਲ ਸਾਹਲੋਂ, ਚਰਨ ਸਿੰਘ, ਜਸਵੰਤ ਸਿੰਘ, ਜਰਨੈਲ ਸਿੰਘ ਤੇ ਉਂਕਾਰ ਸਿੰਘ ਆਦਿ ਹਾਜ਼ਰ ਸਨ। -ਪੱਤਰ ਪ੍ਰੇਰਕ

Advertisement

Advertisement
Advertisement