For the best experience, open
https://m.punjabitribuneonline.com
on your mobile browser.
Advertisement

ਪੈਰਿਸ ਓਲੰਪਿਕ ’ਚ ਫ਼ੌਜ ਦੇ 24 ਖਿਡਾਰੀ ਲੈਣਗੇ ਹਿੱਸਾ

08:15 AM Jul 21, 2024 IST
ਪੈਰਿਸ ਓਲੰਪਿਕ ’ਚ ਫ਼ੌਜ ਦੇ 24 ਖਿਡਾਰੀ ਲੈਣਗੇ ਹਿੱਸਾ
Advertisement

ਨਵੀਂ ਦਿੱਲੀ: ਨੇਜਾ ਸੁਟਾਵਾ ਨੀਰਜ ਚੋਪੜਾ ਸਣੇ ਫ਼ੌਜ ਦੇ 24 ਖਿਡਾਰੀ ਪੈਰਿਸ ਓਲੰਪਿਕ ਵਿੱਚ ਭਾਰਤ ਦੀ 117 ਮੈਂਬਰੀ ਟੀਮ ’ਚ ਸ਼ਾਮਲ ਹਨ। ਰੱਖਿਆ ਮੰਤਰਾਲੇ ਨੇ ਇੱਥੇ ਜਾਰੀ ਬਿਆਨ ਵਿੱਚ ਕਿਹਾ ਕਿ ਪਹਿਲੀ ਵਾਰ ਓਲੰਪਿਕ ਦਲ ਵਿੱਚ ਫ਼ੌਜ ਦੀਆਂ ਮਹਿਲਾ ਖਿਡਾਰੀ ਵੀ ਸ਼ਾਮਲ ਹੋਈਆਂ ਹਨ। ਟੋਕੀਓ ਓਲੰਪਿਕ 2020 ਵਿੱਚ ਸੋਨ ਤਗ਼ਮਾ ਜਿੱਤਣ ਵਾਲਾ ਨੀਰਜ ਚੋਪੜਾ ਭਾਰਤੀ ਫ਼ੌਜ ਵਿੱਚ ਸੂਬੇਦਾਰ ਹੈ। ਉਹ 2023 ਏਸ਼ਿਆਈ ਖੇਡਾਂ, 2023 ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ, 2024 ਡਾਇਮੰਡ ਲੀਗ ਅਤੇ 2024 ਪਾਵੋ ਨੂਰਮੀ ਖੇਡਾਂ ਵਿੱਚ ਸੋਨ ਤਗ਼ਮਾ ਜਿੱਤ ਚੁੱਕਿਆ ਹੈ। ਰਾਸ਼ਟਰਮੰਡਲ ਖੇਡਾਂ 2022 ਦੀ ਕਾਂਸੇ ਦਾ ਤਗ਼ਮਾ ਜੇਤੂ ਹੌਲਦਾਰ ਜੈਸਮੀਨ ਲੰਬੋਰੀਆ (ਮੁੱਕੇਬਾਜ਼ੀ) ਅਤੇ 2023 ਏਸ਼ਿਆਈ ਕੁਸ਼ਤੀ ਚੈਂਪੀਅਨਸ਼ਿਪ ਦੀ ਕਾਂਸੇ ਦਾ ਤਗ਼ਮਾ ਜੇਤੂ ਸੀਪੀਓ ਰੀਤਿਕਾ ਹੁੱਡਾ ਓਲੰਪਿਕ ਟੀਮ ’ਚ ਸ਼ਾਮਲ ਫ਼ੌਜ ਦੀਆਂ ਦੋ ਖਿਡਾਰਨਾਂ ਹਨ। ਫ਼ੌਜ ਦੇ ਹੋਰ ਖਿਡਾਰੀਆਂ ਵਿੱਚ ਸੂਬੇਦਾਰ ਅਮਿਤ ਪੰਘਾਲ (ਮੁੱਕੇਬਾਜ਼ੀ), ਸੀਪੀਓ ਤੇਜਿੰਦਰਪਾਲ ਸਿੰਘ ਤੂਰ (ਸ਼ਾਟਪੁੱਟ), ਸੂਬੇਦਾਰ ਅਵਿਨਾਸ਼ ਸਾਬਲੇ (3000 ਮੀਟਰ ਸਟੀਪਲਚੇਜ਼), ਸੀਪੀਓ ਮੁਹੰਮਦ ਅਨਸ ਯਾਹੀਆ, ਪੀਓ ਮੁਹੰਮਦ ਅਜ਼ਮਲ, ਸੂਬੇਦਾਰ ਸੰਤੋਸ਼ ਕੁਮਾਰ ਅਤੇ ਜੇਡਬਲਿਊਓ ਮਿਜ਼ੋ ਚਾਕੋ ਕੁਰੀਅਨ (ਪੁਰਸ਼ਾਂ ਦੀ 4x400 ਮੀਟਰ ਰਿਲੇਅ), ਜੇਡਬਲਿਊੁਓ ਅਬਦੁੱਲਾ ਅਬੂਬਕਰ (ਟ੍ਰਿਪਲ ਜੰਪ), ਸੂਬੇਦਾਰ ਤਰੁਣਦੀਪ ਰਾਏ ਅਤੇ ਧੀਰਜ ਬੋਮਾਦੇਵਰਾ (ਤੀਰਅੰਦਾਜ਼ੀ) ਅਤੇ ਨਾਇਬ ਸੂਬੇਦਾਰ ਸੰਦੀਪ ਸਿੰਘ (ਨਿਸ਼ਾਨੇਬਾਜ਼ੀ) ਸ਼ਾਮਲ ਹੈ। -ਪੀਟੀਆੲ

Advertisement

Advertisement
Author Image

sukhwinder singh

View all posts

Advertisement
Advertisement
×