For the best experience, open
https://m.punjabitribuneonline.com
on your mobile browser.
Advertisement

ਫਰੀਦਾਬਾਦ ਦੇ 23.54 ਲੱਖ ਵੋਟਰ ਕਰਨਗੇ ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ

09:00 AM Mar 21, 2024 IST
ਫਰੀਦਾਬਾਦ ਦੇ 23 54 ਲੱਖ ਵੋਟਰ ਕਰਨਗੇ ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ
Advertisement

ਪੱਤਰ ਪ੍ਰੇਰਕ
ਫਰੀਦਾਬਾਦ, 20 ਮਾਰਚ
ਫਰੀਦਾਬਾਦ ਲੋਕ ਸਭਾ ਹਲਕੇ ਵਿੱਚ 23,54,729 ਵੋਟਰ ਉਮੀਦਵਾਰਾਂ ਦੀ ਕਿਸਮਤ ਦੇ ਫ਼ੈਸਲਾ ਕਰਨਗੇ। ਇਨ੍ਹਾਂ ਵਿੱਚੋਂ 12,79,461 ਪੁਰਸ਼, 10,75,149 ਮਹਿਲਾ ਅਤੇ 119 ਟਰਾਂਸਜੈਂਡਰ ਵੋਟਰ ਹਨ। ਨਵੇਂ ਵੋਟਰ ਵੀ ਲੋਕ ਸਭਾ ਚੋਣਾਂ ਵਿੱਚ ਵੋਟ ਪਾਉਣ ਲਈ ਉਤਸ਼ਾਹਿਤ ਨਜ਼ਰ ਆ ਰਹੇ ਹਨ। 18 ਸਾਲ ਤੋਂ ਵੱਧ ਉਮਰ ਦੇ ਜ਼ਿਲ੍ਹੇ ਦੇ 23 ਹਜ਼ਾਰ 163 ਨੌਜਵਾਨ ਲੋਕ ਸਭਾ ਚੋਣਾਂ ਵਿੱਚ ਪਹਿਲੀ ਵਾਰ ਵੋਟ ਪਾਉਣਗੇ। ਪਲਵਲ ਵਿੱਚ ਇਹ ਗਿਣਤੀ 9,976 ਹੈ। ਫਰੀਦਾਬਾਦ ਸੀਟ ਵਿੱਚ ਦੋ ਜ਼ਿਲ੍ਹੇ ਫਰੀਦਾਬਾਦ ਅਤੇ ਪਲਵਲ ਹਨ। ਜ਼ਿਲ੍ਹੇ ਵਿੱਚ ਬੜਖਲ, ਫਰੀਦਾਬਾਦ, ਐੱਨਆਈਟੀ, ਤਿਗਾਂਵ, ਬੱਲਭਗੜ੍ਹ ਤੇ ਪ੍ਰਿਥਲਾ ਦੀਆਂ ਛੇ ਵਿਧਾਨ ਸਭਾ ਸੀਟਾਂ ਅਤੇ ਪਲਵਲ ਜ਼ਿਲ੍ਹੇ ਦੀਆਂ ਤਿੰਨ ਪਲਵਲ, ਹਥੀਨ ਅਤੇ ਹੋਡਲ ਸੀਟਾਂ ਲੋਕ ਸਭਾ ਹਲਕੇ ਵਿੱਚ ਆਉਂਦੀਆਂ ਹਨ। ਤਿਗਾਂਵ ਵਿਧਾਨ ਸਭਾ ਹਲਕੇ ਵਿੱਚ ਸਭ ਤੋਂ ਵੱਧ ਵੋਟਰ ਹਨ, ਜਿਨ੍ਹਾਂ ਦੀ ਗਿਣਤੀ 3,46,581 ਹੈ। ਇਨ੍ਹਾਂ ਵਿੱਚੋਂ 1,90,803 ਪੁਰਸ਼ ਅਤੇ 1,55,756 ਮਹਿਲਾ ਵੋਟਰ ਹਨ। ਇਨ੍ਹਾਂ ਵਿੱਚੋਂ 23 ਟਰਾਂਸਜੈਂਡਰ ਹਨ। ਬੜਖੱਲ ਵਿਧਾਨ ਸਭਾ ਹਲਕੇ ਵਿੱਚ ਵੋਟਰ ਗਿਣਤੀ 3,14,694 ਹੈ। ਐੱਨਆਈਟੀ ਵਿਧਾਨ ਸਭਾ ਹਲਕੇ ਵਿੱਚ ਵੀ ਤਿੰਨ ਲੱਖ ਤੋਂ ਵੱਧ ਵੋਟਰ ਹਨ। ਹੋਡਲ ਵਿਧਾਨ ਸਭਾ ਹਲਕੇ ਵਿੱਚ ਸਭ ਤੋਂ ਘੱਟ 1,90,382 ਵੋਟਰ ਹਨ। ਇਨ੍ਹਾਂ ਵਿੱਚੋਂ 1,02,423 ਪੁਰਸ਼ ਅਤੇ 87,943 ਮਹਿਲਾ ਵੋਟਰ ਅਤੇ 16 ਟਰਾਂਸਜੈਂਡਰ ਹਨ। ਇਥੇ ਭਾਜਪਾ ਨੇ ਤੀਜੀ ਵਾਰ ਰਾਜ ਮੰਤਰੀ ਕ੍ਰਿਸ਼ਨਪਾਲ ਗੁੱਜਰ ਨੂੰ ਟਿਕਟ ਦਿੱਤੀ ਹੈ ਤੇ ‘ਆਪ’-ਕਾਂਗਰਸ ਦੇ ਗੱਠਜੋੜ ਤਹਿਤ ਕਾਂਗਰਸ ਦੇ ਹਿੱਸੇ ਇਹ ਹਲਕਾ ਆਇਆ ਹੈ। ਕਦੇ ਮਾੜੇ ਹਾਲਾਤਾਂ ਵਿਚ ਵੀ ਇਥੇ ਕਾਂਗਰਸ ਦੀ ਸਰਦਾਰੀ ਸੀ। ਫਿਰ ਜਨਤਾ ਦਲ ਤੇ ਭਾਜਪਾ ਦਾ ਜ਼ੋਰ ਵਧਿਆ ਤੇ ਭਾਜਪਾ ਨੇ ਪੈਰ ਪਸਾਰ ਲਏ।

Advertisement

Advertisement
Author Image

joginder kumar

View all posts

Advertisement
Advertisement
×