ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪਿੰਡ ਪਾਲੀਆ ਦੀ 22 ਸਾਲਾ ਲੜਕੀ ਦੀ ਕੈਨੇਡਾ ਵਿੱਚ ਮੌਤ

07:20 AM Sep 23, 2024 IST

ਨਾਭਾ (ਜੈਸਮੀਨ ਭਾਰਦਵਾਜ): ਨਾਭਾ ਦੇ ਪਿੰਡ ਪਾਲੀਆ ਦੇ ਵਸਨੀਕ ਗੁਰਪ੍ਰੀਤ ਸਿੰਘ ਦੀ 22 ਸਾਲਾ ਧੀ ਨਵਦੀਪ ਕੌਰ ਦੀ ਕੈਨੇਡਾ ਦੇ ਇੱਕ ਹਸਪਤਾਲ ਵਿੱਚ ਬਰੇਨ ਹੈਮਰੇਜ ਕਾਰਨ ਮੌਤ ਹੋ ਗਈ। ਨਵਦੀਪ ਬਰੈਂਪਟਨ ਦੇ ਇੱਕ ਹਸਪਤਾਲ ਵਿੱਚ ਜ਼ੇਰੇ ਇਲਾਜ ਸੀ। ਗੁਰਪ੍ਰੀਤ ਸਿੰਘ ਨੇ ਦੱਸਿਆ ਕਿ 7 ਸਤੰਬਰ ਨੂੰ ਨਵਦੀਪ ਭਾਰਤ ਵਿੱਚ ਰਹਿੰਦੇ ਉਨ੍ਹਾਂ ਦੇ ਰਿਸ਼ਤੇਦਾਰਾਂ ਨਾਲ ਕਾਨਫਰੰਸ ਕਾਲ ’ਤੇ ਗੱਲ ਕਰਦੀ ਹੋਈ ਅਚਾਨਕ ਡਿੱਗ ਗਈ ਸੀ। ਉਸ ਦੇ ਨਾਲ ਰਹਿੰਦੀ ਲੜਕੀ ਨੇ ਐਂਬੂਲੈਂਸ ਸੱਦ ਕੇ ਉਸ ਨੂੰ ਹਸਪਤਾਲ ਪਹੁੰਚਾਇਆ। 11 ਤਰੀਕ ਨੂੰ ਡਾਕਟਰਾਂ ਨੇ ਪਰਿਵਾਰ ਨੂੰ ਫੋਨ ’ਤੇ ਦੱਸਿਆ ਸੀ ਕਿ ਉਸ ਦੇ ਦਿਮਾਗ ਵਿੱਚ ਗਤਲਾ (ਕਲੌਟ) ਹੈ ਜਿਸ ਲਈ ਉਸ ਦਾ ਅਪਰੇਸ਼ਨ ਕਰਨਾ ਪਵੇਗਾ। ਫਿਰ ਡਾਕਟਰਾਂ ਮੁਤਾਬਕ ਅਪਰੇਸ਼ਨ ਠੀਕ ਰਿਹਾ ਅਤੇ ਖਤਰੇ ਵਾਲੇ ਅਗਲੇ 72 ਘੰਟੇ ਵੀ ਬੀਤ ਗਏ ਪਰ ਨਵਦੀਪ ਨੂੰ ਅਜੇ ਵੈਂਟੀਲੇਟਰ ’ਤੇ ਹੀ ਰੱਖਣ ਦੀ ਲੋੜ ਸੀ। ਫਿਰ 19 ਤਰੀਕ ਨੂੰ ਡਾਕਟਰਾਂ ਨੇ ਨਵਦੀਪ ਦੀ ਵਿਗੜਦੀ ਹਾਲਤ ਅਤੇ ਉਸ ਨੂੰ ਵੈਂਟੀਲੇਟਰ ਤੋਂ ਉਤਾਰਨ ਦੇ ਫੈਸਲੇ ਬਾਰੇ ਪਿਤਾ ਗੁਰਪ੍ਰੀਤ ਸਿੰਘ ਨੂੰ ਦੱਸਿਆ। ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਘਰ ਵਿੱਚ ਹੋਰ ਕਿਸੇ ਦਾ ਪਾਸਪੋਰਟ ਨਹੀਂ ਬਣਿਆ ਸੀ ਜਿਸ ਕਰ ਕੇ ਉਹ ਇੱਥੇ ਹੀ ਬੇਵੱਸ ਹੋ ਕੇ ਫੋਨ ’ਤੇ ਹੀ ਆਪਣੀ ਧੀ ਦਾ ਹਾਲ ਜਾਣਦੇ ਰਹੇ।
ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੌਂ ਵਿੱਘੇ ਜ਼ਮੀਨ ਵੇਚ ਕੇ ਆਪਣੀ ਧੀ ਨੂੰ ਪੜ੍ਹਨ ਲਈ ਵਿਦੇਸ਼ ਭੇਜਿਆ ਸੀ। ਹੁਣ ਉਸ ਦੇ ਕਾਲਜ ਵੱਲੋਂ ਵਰਕ ਪਰਮਿਟ ਦਾ ਕੰਮ ਕਰਵਾਇਆ ਜਾ ਰਿਹਾ ਸੀ ਕਿ ਇਸ ਦੌਰਾਨ ਇਹ ਘਟਨਾ ਵਾਪਰ ਗਈ।

Advertisement

Advertisement