ਫਾਜ਼ਿਲਕਾ ਜ਼ਿਲ੍ਹੇ ਕਰੋਨਾ ਦੇ 22 ਹੋਰ ਮਰੀਜ਼
05:30 PM Jul 28, 2020 IST
ਪਰਮਜੀਤ ਸਿੰਘ
ਫ਼ਾਜ਼ਿਲਕਾ, 28 ਜੁਲਾਈ
Advertisement
ਜ਼ਿਲ੍ਹੇ ‘ਚ ਕਰੋਨਾ ਵਾਇਰਸ ਦੇ 22 ਹੋਰ ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ, ਜਿਸ ‘ਚ 14 ਆਦਮੀ ਅਤੇ 8 ਔਰਤਾਂ ਹਨ। ਸਿਵਲ ਸਰਜਨ ਫਾਜ਼ਿਲਕਾ ਡਾ. ਚੰਦਰ ਮੋਹਨ ਕਟਾਰੀਆ ਨੇ ਦੱਸਿਆ ਕਿ ਨਵੇਂ ਪਾਜ਼ੇਟਿਵ ਕੇਸਾਂ ‘ਚੋਂ ਅਬੋਹਰ ਦੇ 5, ਫਾਜ਼ਿਲਕਾ ਸ਼ਹਿਰ ਅਤੇ ਆਲੇ ਦੁਆਲੇ ਪਿੰਡਾਂ ਦੇ 10 ਅਤੇ ਜਲਾਲਾਬਾਦ ਤਹਿਸੀਲ ਨਾਲ ਸਬੰਧਤ 7 ਵਿਅਕਤੀ ਸ਼ਾਮਲ ਹਨ। ਪਾਜ਼ੇਟਿਵ ਕੇਸਾਂ ‘ਚ ਬੀਐੱਸਐੱਫ ਦੇ ਤਿੰਨ ਜਵਾਨ ਵੀ ਸ਼ਾਮਲ ਹਨ।
Advertisement
Advertisement