ਕੇਂਦਰੀ ਜੇਲ੍ਹ ’ਚੋਂ 22 ਮੋਬਾਈਲ ਫੋਨ ਅਤੇ ਤੰਬਾਕੂ ਬਰਾਮਦ
09:47 AM Aug 09, 2023 IST
ਲੁਧਿਆਣਾ (ਨਿੱਜੀ ਪੱਤਰ ਪ੍ਰੇਰਕ): ਕੇਂਦਰੀ ਜੇਲ੍ਹ ਦੇ ਅਧਿਕਾਰੀਆਂ ਵੱਲੋਂ ਕੀਤੀ ਗਈ ਅਚਨਚੇਤ ਚੈਕਿੰਗ ਦੌਰਾਨ ਮੋਬਾਈਲ ਫੋਨ ਅਤੇ ਤੰਬਾਕੂ ਪੁੜੀਆਂ ਬਰਾਮਦ ਕੀਤੀਆਂ ਗਈਆਂ ਹਨ। ਕੇਂਦਰੀ ਜੇਲ੍ਹ ਦੇ ਸਹਾਇਕ ਸੁਪਰਡੈਂਟ ਸੁਖਦੇਵ ਸਿੰਘ ਨੇ ਦੱਸਿਆ ਹੈ ਕਿ ਚੈਕਿੰਗ ਦੌਰਾਨ ਹਵਾਲਾਤੀ ਰਣਜੀਤ ਸਿੰਘ ਪਾਸੋਂ 1 ਮੋਬਾਈਲ ਬਰਾਮਦ ਕੀਤਾ ਗਿਆ ਹੈ। ਹਵਾਲਾਤੀ ਜਗਦੀਪ ਸਿੰਘ, ਪ੍ਰਦੀਪ ਸਿੰਘ ਅਤੇ ਭੂਸ਼ਣ ਕੁਮਾਰ ਕੋਲੋਂ ਕੁੱਲ 3 ਮੋਬਾਈਲ ਬਰਾਮਦ ਹੋਏ। ਇਸੇ ਤਰ੍ਹਾਂ ਸਹਾਇਕ ਸੁਪਰਡੈਂਟ ਗਗਨਦੀਪ ਸ਼ਰਮਾ ਨੇ ਦੱਸਿਆ ਹੈ ਕਿ ਚੈਕਿੰਗ ਦੌਰਾਨ 3 ਮੋਬਾਈਲ ਫੋਨ ਬਰਾਮਦ ਕੀਤਾ ਗਿਆ ਹੈ। ਸਹਾਇਕ ਸੁਪਰਡੈਂਟ ਸੂਰਜ ਮੱਲ ਨੇ ਦੱਸਿਆ ਹੈ ਕਿ ਜਗਤਾਰ ਸਿੰਘ, ਰਵਿੰਦਰ ਸਾਹਨੀ, ਪਵਨ ਕੁਮਾਰ, ਵਿਜੈ ਕੁਮਾਰ ਅਤੇ ਬਲਦੇਵ ਸਿੰਘ ਕੋਲੋਂ ਇੱਕ ਸਿੰਮ ਏਅਰਟੈਲ ਤੇ 4 ਮੋਬਾਈਲ ਬਰਾਮਦ ਕੀਤੇ ਗਏ ਹਨ। ਇਸ ਤੋਂ ਇਲਾਵਾ 11 ਮੋਬਾਈਲ ਅਤੇ 65 ਪੁੜੀਆਂ ਤੰਬਾਕੂ ਬਰਾਮਦ ਹੋਇਆ ਹੈ।
Advertisement
Advertisement