ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪੁੂੰਜੀ ਨਿਵੇਸ਼ ਦੇ ਨਾਂ ’ਤੇ 22 ਲੱਖ ਰੁਪਏ ਠੱਗੇ

07:46 AM Jun 15, 2024 IST

ਪੱਤਰ ਪ੍ਰੇਰਕ
ਏਲਨਾਬਾਦ, 14 ਜੂਨ
ਸਾਈਬਰ ਠੱਗਾਂ ਨੇ ਏਲਨਾਬਾਦ ਦੇ ਇੱਕ ਵਿਅਕਤੀ ਨਾਲ ਸ਼ੇਅਰ ਬਾਜ਼ਾਰ ਵਿੱਚ ਪੂੰਜੀ ਨਿਵੇਸ਼ ਦੇ ਨਾਂ ’ਤੇ 22 ਲੱਖ ਰੁਪਏ ਦੀ ਠੱਗੀ ਮਾਰੀ ਹੈ। ਸਾਈਬਰ ਥਾਣਾ ਪੁਲੀਸ ਨੇ ਪੀੜਤ ਦੀ ਸ਼ਿਕਾਇਤ ’ਤੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸੁਖਦੇਵ ਸ਼ਰਮਾ ਵਾਸੀ ਗੋਵਿੰਦ ਵਿਹਾਰ ਕਲੋਨੀ ਏਲਨਾਬਾਦ ਨੇ ਦੱਸਿਆ ਕਿ ਉਸਦੇ ਫੇਸਬੁੱਕ ਅਕਾਊਂਟ ’ਤੇ ਨਿਵੇਸ਼ ਨਾਲ ਸਬੰਧਤ ਇਸ਼ਤਿਹਾਰ ਚੱਲ ਰਿਹਾ ਸੀ, ਜਦੋਂ ਉਸ ਨੇ ਇਸ ’ਤੇ ਕਲਿੱਕ ਕੀਤਾ ਤਾਂ ਉਸ ਨੂੰ ਡੀ-1 ਜੈਨਸ ਹੈਂਡਰਸਨ ਨਾਮਕ ਇੱਕ ਵਟਸਐਪ ਗਰੁੱਪ ਵਿੱਚ ਜੋੜ ਲਿਆ ਗਿਆ। ਗਰੁੱਪ ਵਿੱਚ ਐੱਮਐੱਸ ਨਤਾਸ਼ਾ ਦੇ ਨਾਂ ’ਤੇ ਇੱਕ ਨੰਬਰ ਦਿੱਤਾ ਗਿਆ ਸੀ। ਨਤਾਸ਼ਾ ਨੇ ਉਸ ਨੂੰ ਸੀਡੀ ਪ੍ਰਿਓ ਐਪ ਡਾਊਨਲੋਡ ਕਰਵਾ ਦਿੱਤੀ ਅਤੇ ਉਸ ਦੇ ਐਕਸਿਸ ਬੈਂਕ ਦੇ ਖਾਤਾ ਨੰਬਰ ਤੋਂ 21 ਲੱਖ 95 ਹਜ਼ਾਰ ਦੀ ਰਕਮ ਵੱਖ-ਵੱਖ ਬੈਂਕਾਂ ਵਿੱਚ ਟਰਾਂਸਫਰ ਕਰਵਾ ਲਈ ਗਈ। ਇਸ ਤੋਂ ਬਾਅਦ ਉਸ ਨੂੰ ਗਰੁੱਪ ਛੱਡਣ ਦੇ ਨਿਰਦੇਸ਼ ਦਿੱਤੇ ਗਏ ਅਤੇ ਉਸ ਨੂੰ ਕਿਹਾ ਗਿਆ ਕਿ ਉਹ ਗਰੁੱਪ ਡਿਲੀਟ ਕਰ ਦੇਵੇ। ਉਸ ਦਾ ਇੱਕੋਂ ਕਿਸ਼ਤ ਰਾਹੀ ਭੁਗਤਾਨ ਹੋ ਜਾਵੇਗਾ।

Advertisement

Advertisement