For the best experience, open
https://m.punjabitribuneonline.com
on your mobile browser.
Advertisement

ਖਰਾਬ ਮੌਸਮ ਕਾਰਨ ਦਿੱਲੀ ਹਵਾਈ ਅੱਡੇ ਤੋਂ 22 ਉਡਾਣਾਂ ਦੇ ਰਾਹ ਬਦਲੇ

07:23 AM Apr 14, 2024 IST
ਖਰਾਬ ਮੌਸਮ ਕਾਰਨ ਦਿੱਲੀ ਹਵਾਈ ਅੱਡੇ ਤੋਂ 22 ਉਡਾਣਾਂ ਦੇ ਰਾਹ ਬਦਲੇ
Advertisement

ਨਵੀਂ ਦਿੱਲੀ: ਖਰਾਬ ਮੌਸਮ ਕਾਰਨ ਇੱਥੇ ਅੱਜ ਦਿੱਲੀ ਹਵਾਈ ਅੱਡੇ ’ਤੇ 22 ਉਡਾਣਾਂ ਦੇ ਰਾਹ ਬਦਲੇ ਗਏ। ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ’ਚੋਂ ਨੌਂ ਉਡਾਣਾਂ ਜੈਪੁਰ, ਅੱਠ ਲਖਨਊ, ਦੋ ਚੰਡੀਗੜ੍ਹ ਅਤੇ ਇੱਕ-ਇੱਕ ਵਾਰਾਣਸੀ, ਅੰਮ੍ਰਿਤਸਰ ਅਤੇ ਅਹਿਮਦਾਬਾਦ ਵੱਲ ਭੇਜੀਆਂ ਗਈਆਂ। ਜਿਨ੍ਹਾਂ ਉਡਾਣਾਂ ਦੇ ਰਾਹ ਬਦਲੇ ਗਏ ਉਨ੍ਹਾਂ ’ਚੋਂ ਨੌਂ ਇੰਡੀਗੋ ਦੀਆਂ, ਅੱਠ ਏਅਰ ਇੰਡੀਆ ਅਤੇ ਤਿੰਨ ਵਿਸਤਾਰਾ ਦੀਆਂ ਸਨ। ਇਹ ਕਾਰਵਾਈ ਦੁਪਹਿਰ 3 ਵਜੇ ਤੋਂ ਸ਼ਾਮ 6:30 ਵਿਚਾਲੇ ਕੀਤੀ ਗਈ। ਜ਼ਿਕਰਯੋਗ ਹੈ ਕਿ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ’ਤੇ ਰੋਜ਼ 1,300 ਉਡਾਣਾਂ ਆਉਂਦੀਆਂ-ਜਾਂਦੀਆਂ ਹਨ। -ਪੀਟੀਆਈ

Advertisement

Advertisement
Author Image

sukhwinder singh

View all posts

Advertisement
Advertisement
×