2100 ਪੌਦੇ ਲਗਾਉਣ ਦੀ ਮੁਹਿੰਮ ਆਰੰਭੀ
ਖੇਤਰੀ ਪ੍ਰਤੀਨਿਧ
ਲੁਧਿਆਣਾ, 11 ਜੁਲਾਈ
ਨਵਚੇਤਨਾ ਬਾਲ ਭਲਾਈ ਕਮੇਟੀ ਵਲੋਂ ਵਣ ਮਹਾਂਉਤਸਵ ਦੇ ਮੌਕੇ ਉੱਪਰ ਨਵਚੇਤਨਾ, ਸਮਾਰਟ ਸਕੂਲ ਮੋਤੀ ਨਗਰ, ਨਗਰ ਨਿਗਮ ਅਤੇ ਵਿਜੀਲੈਂਸ ਲੁਧਿਆਣਾ ਵੱਲੋਂ ਸਾਂਝੇ ਤੌਰ ਤੇ 2100 ਪੌਦੇ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ।
ਇਸ ਮੁਹਿੰਮ ਦੀ ਸ਼ੁਰੂਆਤ ਲਈ ਖਾਸ ਤੌਰ ’ਤੇ ਐੱਸਐੱਸਪੀ ਵਿਜੀਲੈਂਸ ਸੂਬਾ ਸਿੰਘ ਰੰਧਾਵਾ ਅਤੇ ਜ਼ੋਨਲ ਕਮਿਸ਼ਨਰ ਜਸਦੇਵ ਸਿੰਘ ਸੇਖੋਂ ਸਮਾਰਟ ਸਕੂਲ ਮੋਤੀ ਨਗਰ ਪਹੁੰਚੇ। ਜਿਥੋਂ ਅੱਗੇ ਸੈਕਟਰ- 39 , ਜਮਾਲਪੁਰ ਦੇ ਨਵੇਂ ਬਣੇ ਪਾਰਕਾਂ ਵਿੱਚ ਪੌਦੇ ਲਗਾਉਣੇ ਸ਼ੁਰੂ ਕੀਤੇ ਗਏ।
ਇਸ ਮੌਕੇ ਮੁੱਖ ਮਹਿਮਾਨ ਸੂਬਾ ਸਿੰਘ ਰੰਧਾਵਾ ਅਤੇ ਜਸਦੇਵ ਸਿੰਘ ਸੇਖੋਂ ਨੇ ਦੱਸਿਆ ਕਿ ਹਰ ਨਾਗਰਿਕ ਦਾ ਫਰਜ਼ ਬਣਦਾ ਹੈ ਕਿ ਆਪਣੇ ਆਲ਼ੇ ਦੁਆਲ਼ੇ ਵੱਧ ਤੋਂ ਵੱਧ ਰੁੱਖ ਲਗਾਉਣ। ਉਨ੍ਹਾਂ ਕਿਹਾ ਕਿ ਬੂਟੇ ਲਗਾਉਣ ਦੇ ਨਾਲ ਨਾਲ ਇਨ੍ਹਾਂ ਦੀ ਸਾਂਭ ਸੰਭਾਲ ਕਰਨੀ ਵੀ ਬਹੁਤ ਜ਼ਰੂਰੀ ਹੈ। ਇਸ ਮੌਕੇ ਸੁਖਧੀਰ ਸਿੰਘ ਸੇਖੋਂ, ਬਲਵੰਤ ਸਿੰਘ ਅਤੇ ਅਮਰਜੀਤ ਸਿੰਘ ਨੇ ਦੱਸਿਆ ਕਿ ਇਸ ਮੁਹਿੰਮ ਨੂੰ ਸਾਰਾ ਸਾਲ ਚਲਾਇਆ ਜਾਵੇਗਾ ਅਤੇ ਪਹਿਲਾਂ ਲਗਾਏ ਗਏ ਪੌਦਿਆਂ ਦੀ ਸਾਂਭ ਸੰਭਾਲ ਰੱਖੀ ਜਾਵੇਗੀ। ਇਸ ਮੌਕੇ ਖਾਸ ਤੌਰ ਤੇ ਮਾਸਟਰ ਹਰੀ ਸਿੰਘ, ਹਰਦਿਆਲ ਸਿੰਘ ਸਬ ਇੰਸਪੈਕਟਰ, ਰਜਨੀ ਕਾਲੜਾ, ਕਮਲਾ ਕਸ਼ਪ, ਸਤੀਸ਼ ਗਰਗ, ਵਰੁਣ ਸ਼ਰਮਾ, ਰੇਖਾ ਬਾਂਸਲ, ਪੱਲਵੀ ਗਰਗ, ਅਨਿਲ ਸ਼ਰਮਾ, ਪਰਮਜੀਤ ਸਿੰਘ ਪਨੇਸਰ, ਜਗਦੀਸ਼ ਸਿੰਘ, ਸੁਖਵਿੰਦਰ ਸਿੰਘ, ਸਰੀਤਾ ਕਪੂਰ ਹਾਜ਼ਰ ਰਹੇ।