For the best experience, open
https://m.punjabitribuneonline.com
on your mobile browser.
Advertisement

ਹਵਾ ਪ੍ਰਦੂਸ਼ਣ ਕਾਰਨ ਭਾਰਤ ਵਿੱਚ ਹੋਈਆਂ 21 ਲੱਖ ਮੌਤਾਂ

06:31 AM Jun 20, 2024 IST
ਹਵਾ ਪ੍ਰਦੂਸ਼ਣ ਕਾਰਨ ਭਾਰਤ ਵਿੱਚ ਹੋਈਆਂ 21 ਲੱਖ ਮੌਤਾਂ
Advertisement

* ਦੁਨੀਆ ’ਚ 2021 ਦੌਰਾਨ 81 ਲੱਖ ਮੌਤਾਂ ਦਾ ਦਾਅਵਾ

Advertisement

ਨਵੀਂ ਦਿੱਲੀ, 19 ਜੂੁਨ
ਹਵਾ ਪ੍ਰਦੂਸ਼ਣ ਕਾਰਨ ਸਾਲ 2021 ’ਚ ਪੂਰੀ ਦੁਨੀਆ ’ਚ 81 ਲੱਖ ਲੋਕਾਂ ਦੀ ਮੌਤ ਹੋਈ ਸੀ। ਇਹ ਦਾਅਵਾ ਅੱਜ ਜਾਰੀ ਇੱਕ ਰਿਪੋਰਟ ’ਚ ਕੀਤਾ ਗਿਆ, ਜਿਸ ਵਿੱਚ ਕਿਹਾ ਗਿਆ ਕਿ ਉਕਤ ਸਮੇਂ ਦੌਰਾਨ ਹਵਾ ਪ੍ਰਦੂਸ਼ਣ ਕਾਰਨ ਭਾਰਤ ’ਚ 21 ਲੱਖ ਤੇ ਚੀਨ ਵਿੱਚ 23 ਲੱਖ ਲੋਕਾਂ ਦੀ ਜਾਨ ਗਈ ਸੀ। ਯੂਨੀਸੈੱਫ ਨਾਲ ਭਾਈਵਾਲੀ ਵਾਲੇ ਅਮਰੀਕਾ ਅਧਾਰਿਤ ਆਜ਼ਾਦਾਨਾ ਤੌਰ ’ਤੇ ਖੋਜ ਕਰਨ ਵਾਲੇ ਸੰਗਠਨ ਹੈਲਥ ਇਫੈਕਟਸ ਇੰਸਟੀਚਿਊਟ ਦੀ ਰਿਪੋਰਟ ’ਚ ਕਿਹਾ ਗਿਆ ਕਿ ਹਵਾ ਪ੍ਰਦੂਸ਼ਣ ਕਾਰਨ 2021 ਵਿੱਚ ਭਾਰਤ ਵਿੱਚ ਪੰਜ ਸਾਲ ਤੋਂ ਘੱਟ ਉਮਰ ਦੇ 1,69,400 ਬੱਚਿਆਂ ਦੀ ਮੌਤ ਹੋਈ। ਇਸ ਤੋਂ ਬਾਅਦ ਨਾਇਜੀਰੀਆ ’ਚ 1,14,100, ਪਾਕਿਸਤਾਨ ’ਚ 68,100, ਇਥੋਪੀਆ ’ਚ 31,100 ਅਤੇ ਬੰਗਲਾਦੇਸ਼ ’ਚ 19,100 ਬੱਚਿਆਂ ਦੀ ਮੌਤ ਹਵਾ ਪ੍ਰਦੂਸ਼ਣ ਕਾਰਨ ਹੋਈ। ਰਿਪੋਰਟ ’ਚ ਇਹ ਵੀ ਕਿਹਾ ਕਿ ਦੱਖਣੀ ਏਸ਼ੀਆ ’ਚ ਹਵਾ ਪ੍ਰਦੂਸ਼ਣ ਮੌਤ ਦਾ ਸਭ ਤੋਂ ਵੱਡਾ ਕਾਰਨ ਹੈ, ਜਿਸ ਤੋਂ ਬਾਅਦ ਖੂਨ ਦੇ ਉੱਚ ਦਬਾਅ, ਖੁਰਾਕ ਤੇ ਤੰਬਾਕੂ ਦਾ ਸੇਵਨ ਮੌਤ ਦੇ ਮੁੱਖ ਕਾਰਨ ਹਨ। ਰਿਪੋਰਟ ਮੁਤਾਬਕ 2021 ਵਿੱਚ ਹੋਈਆਂ ਮੌਤਾਂ ਦੀ ਗਿਣਤੀ ਕਿਸੇ ਵੀ ਪਿਛਲੇ ਸਾਲ ਦੇ ਅਨੁਮਾਨ ਨਾਲੋਂ ਵੱਧ ਸੀ। ਭਾਰਤ (21 ਲੱਖ ਮੌਤਾਂ) ਅਤੇ ਚੀਨ (23 ਲੱਖ ਮੌਤਾਂ) ਵਿੱਚ ਮੌਤ ਦੇ ਮਾਮਲੇ ਪੂਰੀ ਦੁਨੀਆਂ ਦੇ ਮੁਕਾਬਲੇ 54 ਫ਼ੀਸਦ ਵੱਧ ਸਨ। ਰਿਪੋਰਟ ਅਨੁਸਾਰ ਦੱਖਣੀ ਏਸ਼ੀਆ ’ਚ ਹਵਾ ਪ੍ਰਦੂਸ਼ਣ ਦੇ ਵੱਧ ਪ੍ਰਭਾਵ ਵਾਲੇ ਮੁਲਕਾਂ ’ਚ ਪਾਕਿਸਤਾਨ (2,56,000 ਮੌਤਾਂ), ਬੰਗਲਾਦੇਸ਼ (2,36,300) ਅਤੇ ਮਿਆਂਮਾਰ (1,01,600 ਮੌਤਾਂ), ਜਦਕਿ ਦੱਖਣ-ਪੂਰਬੀ ਏਸ਼ੀਆ ’ਚੋਂ ਇੰਡੋਨੇਸ਼ੀਆ (2,21,600 ਮੌਤਾਂ), ਵੀਅਤਨਾਮ (99,700 ਮੌਤਾਂ) ਅਤੇ ਫਿਲਪੀਨਜ਼ (98,209 ਮੌਤਾਂ) ਤੋਂ ਇਲਾਵਾ ਅਫਰੀਕਾ ਵਿੱਚ ਨਾਇਜੀਰੀਆ (2,06,700 ਮੌਤਾਂ) ਅਤੇ ਮਿਸਰ (1,16,500 ਮੌਤਾਂ) ਸ਼ਾਮਲ ਹਨ। -ਪੀਟੀਆਈ

Advertisement

Advertisement
Author Image

joginder kumar

View all posts

Advertisement