ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪੰਜਾਬ ਦੇ 21 ਆਈਪੀਐੱਸ ਅਤੇ 10 ਪੀਪੀਐੱਸ ਅਧਿਕਾਰੀ ਤਬਦੀਲ

06:42 AM Nov 21, 2023 IST

ਚੰਡੀਗੜ੍ਹ (ਟਨਸ): ਪੰਜਾਬ ਸਰਕਾਰ ਨੇ ਸੂਬੇ ਵਿੱਚ ਪੁਲੀਸ ਵਿਭਾਗ ’ਚ ਵੱਡਾ ਫੇਰਬਦਲ ਕਰਦਿਆਂ ਸੂਬੇ ’ਚ 21 ਆਈਪੀਐੱਸ ਤੇ 10 ਪੀਪੀਐੱਸ ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ਹਨ। ਇਨ੍ਹਾਂ ਵਿੱਚ ਜਲੰਧਰ, ਅੰਮ੍ਰਿਤਸਰ ਤੇ ਲੁਧਿਆਣਾ ਦੇ ਪੁਲੀਸ ਕਮਿਸ਼ਨਰਾਂ ਸਮੇਤ ਅੱਠ ਜ਼ਿਲ੍ਹਿਆਂ ਦੇ ਐੱਸਐੱਸਪੀ ਵੀ ਸ਼ਾਮਲ ਹਨ। ਤਾਜ਼ਾ ਹੁਕਮਾਂ ਮੁਤਾਬਕ ਬੀ. ਚੰਦਰ ਸ਼ੇਖਰ ਨੂੰ ਏਡੀਜੀਪੀ ਪੁਲੀਸ ਨਵੀਨੀਕਰਨ ਪੰਜਾਬ, ਪ੍ਰਵੀਨ ਕੁਮਾਰ ਸਿਨਹਾ ਨੂੰ ਏਡੀਜੀਪੀ ਐੱਨਆਰਆਈ ਪੰਜਾਬ, ਵੀ. ਨੀਰਜਾ ਨੂੰ ਏਡੀਜੀਪੀ ਸਾਈਬਰ ਕ੍ਰਾਈਮ ਪੰਜਾਬ, ਰਾਜੇਸ਼ ਕੁਮਾਰ ਜੈਸਵਾਲ ਨੂੰ ਏਡੀਜੀਪੀ ਇੰਟੈਲੀਜੈਂਸ-1, ਨਿਲੱਭ ਕਿਸ਼ੋਰ ਨੂੰ ਏਡੀਜੀਪੀ ਐੱਸਟੀਐੱਫ ਪੰਜਾਬ, ਸ਼ਿਵੇ ਕੁਮਾਰ ਵਰਮਾ ਨੂੰ ਏਡੀਜੀਪੀ ਇੰਟਰਨਲ ਸੁਰੱਖਿਆ ਪੰਜਾਬ, ਜਸਕਰਨ ਸਿੰਘ ਨੂੰ ਏਡੀਜੀਪੀ ਰੋਪੜ ਰੇਂਜ ਤੇ ਏਡੀਜੀਪੀ ਇੰਟੈਲੀਜੈਂਸ-2 ਪੰਜਾਬ, ਪਰਦੀਪ ਕੁਮਾਰ ਯਾਦਵ ਨੂੰ ਆਈਜੀਪੀ ਤਕਨੀਕੀ ਸੇਵਾਵਾਂ ਲਗਾਇਆ ਗਿਆ ਹੈ। ਗੁਰਪ੍ਰੀਤ ਸਿੰਘ ਭੁੱਲਰ ਨੂੰ ਕਮਿਸ਼ਨਰ ਪੁਲੀਸ ਅੰਮ੍ਰਿਤਸਰ, ਡਾ. ਐੱਸ ਭੂਪਤੀ ਨੂੰ ਡੀਆਈਜੀ ਜਲੰਧਰ ਰੇਂਜ, ਮਨਦੀਪ ਸਿੰਘ ਸਿੱਧੂ ਨੂੰ ਡੀਆਈਜੀ ਪ੍ਰਬੰਧਕੀ ਪੰਜਾਬ, ਸਵਪਨ ਸ਼ਰਮਾ ਨੂੰ ਕਮਿਸ਼ਨਰ ਪੁਲੀਸ ਜਲੰਧਰ, ਕੁਲਦੀਪ ਸਿੰਘ ਕਮਿਸ਼ਨਰ ਪੁਲੀਸ ਲੁਧਿਆਣਾ, ਅਜੈ ਮਲੂਜਾ ਨੂੰ ਡੀਆਈਜੀ ਐੱਸਟੀਐੱਫ ਬਠਿੰਡਾ, ਜੇ. ਇਲੈਨਚੇਜ਼ੀਅਨ ਨੂੰ ਏਆਈਜੀ ਕਾਊਂਟਰ ਇੰਟੈਲੀਜੈਂਸ ਪੰਜਾਬ, ਹਰਮਨਬੀਰ ਸਿੰਘ ਗਿੱਲ ਨੂੰ ਐੱਸਐੱਸਪੀ ਬਠਿੰਡਾ, ਵਿਵੇਕ ਸ਼ੀਲ ਸੋਨੀ ਨੂੰ ਐੱਸਐੱਸਪੀ ਮੋਗਾ, ਗੁਲਨੀਤ ਸਿੰਘ ਖੁਰਾਨਾ ਨੂੰ ਐੱਸਐੱਸਪੀ ਰੋਪੜ, ਸੁਰਿੰਦਰ ਲਾਂਬਾ ਨੂੰ ਐੱਸਐੱਸਪੀ ਹੁਸ਼ਿਆਰਪੁਰ, ਸਰਤਾਜ ਸਿੰਘ ਨੂੰ ਐੱਸਐੱਸਪੀ ਸੰਗਰੂਰ ਲਗਾਇਆ ਗਿਆ ਹੈ। ਇਸ ਤੋਂ ਇਲਾਵਾ ਪੀਪੀਐੱਸ ਅਧਿਕਾਰੀ ਹਰਕਮਲਪ੍ਰੀਤ ਸਿੰਘ ਨੂੰ ਐੱਸਐੱਸਪੀ ਮਾਲੇਰਕੋਟਲਾ, ਦਿਲਜਿੰਦਰ ਸਿੰਘ ਨੂੰ ਐੱਸਐੱਸਪੀ ਪਠਾਨਕੋਟ, ਗੁਰਸ਼ਰਨਦੀਪ ਸਿੰਘ ਗਰੇਵਾਲ ਨੂੰ ਕਮਾਂਡੈਂਟ 36ਵੀਂ ਬਟਾਲੀਅਨ ਪੀਏਪੀ ਬਹਾਦੁਰਗੜ੍ਹ ਪਟਿਆਲਾ, ਸੂਬਾ ਸਿੰਘ ਨੂੰ ਏਆਈਜੀ ਪੀਏਪੀ ਜਲੰਧਰ ਕੈਂਟ, ਪਰਮਿੰਦਰ ਸਿੰਘ ਨੂੰ ਕਮਾਂਡੈਂਟ ਆਈਐੱਸਟੀਸੀ ਕਪੂਰਥਲਾ, ਜਗਮੋਹਨ ਸਿੰਘ ਨੂੰ ਕਮਾਂਡੈਂਟ ਪੀਆਰਟੀਸੀ ਜਹਾਨ ਖੇਲਾਂ, ਸੰਦੀਪ ਕੁਮਾਰ ਸ਼ਰਮਾ ਨੂੰ ਡੀਸੀਪੀ ਸਿਟੀ ਜਲੰਧਰ, ਹਰਪ੍ਰੀਤ ਸਿੰਘ ਮੰਡੇਰ ਨੂੰ ਡੀਸੀਪੀ ਇਨਵੈਸਟੀਗੇਸ਼ਨ ਅੰਮ੍ਰਿਤਸਰ, ਵਿਸ਼ਾਲਜੀਤ ਸਿੰਘ ਨੂੰ ਏਆਈਜੀ ਐੱਸਟੀਐੱਫ ਬਾਰਡਰ ਰੇਂਜ ਅੰਮ੍ਰਿਤਸਰ ਅਤੇ ਮੁਖਤਿਆਰ ਰਾਏ ਨੂੰ ਏਆਈਜੀ ਐੱਸਟੀਐੱਫ ਰੋਪੜ ਰੇਂਜ ਲਗਾਇਆ ਗਿਆ ਹੈ।

Advertisement

Advertisement