ਸਦਰ ਬਾਜ਼ਾਰ ’ਚੋਂ 21 ਬਾਲ ਮਜ਼ਦੂਰ ਛੁਡਵਾਏ
11:09 AM Oct 10, 2024 IST
Advertisement
ਨਵੀਂ ਦਿੱਲੀ, 9 ਅਕਤੂਬਰ
ਕਿਰਤ ਵਿਭਾਗ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਅੱਜ ਕੇਂਦਰੀ ਦਿੱਲੀ ਦੇ ਸਦਰ ਬਾਜ਼ਾਰ ਦੀਆਂ ਕਈ ਦੁਕਾਨਾਂ ਤੋਂ 21 ਬਾਲ ਮਜ਼ਦੂਰਾਂ ਨੂੰ ਛੁਡਵਾਇਆ। ਇਸ ਸਬੰਧੀ ਡੀਸੀਪੀ (ਦੱਖਣੀ-ਪੱਛਮੀ) ਸੁਰਿੰਦਰ ਚੌਧਰੀ ਨੇ ਦੱਸਿਆ ਕਿ ਦਿੱਲੀ ਛਾਉਣੀ ਦੇ ਤਹਿਸੀਲਦਾਰ ਨੇ ਗੈਰ ਸਰਕਾਰੀ ਸੰਗਠਨਾਂ, ਕਿਰਤ ਵਿਭਾਗ ਅਤੇ ਸਥਾਨਕ ਪੁਲੀਸ ਦੀ ਮਦਦ ਨਾਲ ਸਦਰ ਬਾਜ਼ਾਰ ਵਿੱਚ ਇੱਕ ਮੁਹਿੰਮ ਚਲਾਈ ਅਤੇ ਵੱਖ-ਵੱਖ ਦੁਕਾਨਾਂ ਤੋਂ ਕੁੱਲ 21 ਬਾਲ ਮਜ਼ਦੂਰਾਂ ਨੂੰ ਆਜ਼ਾਦ ਕਰਵਾਇਆ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ਵਿੱਚੋਂ 19 ਬੱਚਿਆਂ ਨੂੰ ਬੁਰਾੜੀ ਸਥਿਤ ਮੁਕਤੀ ਆਸ਼ਰਮ ਅਤੇ ਦੋ ਲੜਕੀਆਂ ਨੂੰ ਕਸ਼ਮੀਰੀ ਗੇਟ ਸਥਿਤ ਰੇਨਬੋ ਗਰਲਜ਼ ਹੋਮ ਭੇਜਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਦੁਕਾਨਦਾਰਾਂ ਖ਼ਿਲਾਫ਼ ਦਿੱਲੀ ਛਾਉਣੀ ਥਾਣੇ ਵਿੱਚ ਬਾਲ ਮਜ਼ਦੂਰੀ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ। -ਪੀਟੀਆਈ
Advertisement
Advertisement
Advertisement