ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

2000 ਰੁਪਏ ਦੇ 98.18 ਫ਼ੀਸਦ ਨੋਟ ਵਾਪਸ ਆਏ: ਰਿਜ਼ਰਵ ਬੈਂਕ

04:23 AM Mar 02, 2025 IST
featuredImage featuredImage

ਮੁੰਬਈ, 1 ਮਾਰਚ
ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਅੱਜ ਕਿਹਾ ਕਿ 2000 ਰੁਪਏ ਦੇ 98.18 ਫ਼ੀਸਦ ਨੋਟ ਬੈਂਕਿੰਗ ਪ੍ਰਣਾਲੀ ਵਿੱਚ ਵਾਪਸ ਆ ਗਏ ਹਨ। ਹੁਣ ਸਿਰਫ਼ 6471 ਕਰੋੜ ਰੁਪਏ ਕੀਮਤ ਦੇ ਅਜਿਹੇ ਨੋਟ ਜਨਤਾ ਕੋਲ ਹਨ। ਰਿਜ਼ਰਵ ਬੈਂਕ ਨੇ 19 ਮਈ 2023 ਨੂੰ 2000 ਰੁਪਏ ਕੀਮਤ ਦੇ ਬੈਂਕ ਨੋਟਾਂ ਨੂੰ ਵਾਪਸ ਲੈਣ ਦਾ ਐਲਾਨ ਕੀਤਾ ਸੀ। ਆਰਬੀਆਈ ਨੇ ਕਿਹਾ ਕਿ 19 ਮਈ 2023 ਨੂੰ ਕਾਰੋਬਾਰ ਬੰਦ ਹੋਣ ’ਤੇ ਸਰਕੂਲੇਸ਼ਨ ਵਿੱਚ ਮੌਜੂਦ 2000 ਰੁਪਏ ਦੇ ਬੈਂਕ ਨੋਟਾਂ ਦੀ ਕੁੱਲ ਕੀਮਤ 3.56 ਲੱਖ ਕਰੋੜ ਰੁਪਏ ਸੀ, ਜੋ ਫਰਵਰੀ 2025 ਨੂੰ ਕਾਰੋਬਾਰ ਬੰਦ ਹੋਣ ’ਤੇ ਘੱਟ ਕੇ 6471 ਕਰੋੜ ਰੁਪਏ ਰਹਿ ਗਈ। ਕੇਂਦਰੀ ਬੈਂਕ ਨੇ ਬਿਆਨ ਵਿੱਚ ਕਿਹਾ, ‘‘ਇਸ ਤਰ੍ਹਾਂ 19 ਮਈ 2023 ਤੱਕ ਸਰਕੂਲੇਸ਼ਨ ਵਿੱਚ ਮੌਜੂਦ 2000 ਰੁਪਏ ਦੇ ਬੈਂਕ ਨੋਟਾਂ ’ਚੋਂ 98.18 ਫੀਸਦ ਵਾਪਸ ਆ ਚੁੱਕੇ ਹਨ।’’ 2000 ਰੁਪਏ ਦੇ ਨੋਟ ਜਮ੍ਹਾਂ ਕਰਨ ਅਤੇ/ਜਾਂ ਬਦਲਣ ਦੀ ਸੁਵਿਧਾ 7 ਅਕਤੂਬਰ 2023 ਤੱਕ ਸਾਰੀਆਂ ਬੈਂਕ ਸ਼ਾਖਾਵਾਂ ਵਿੱਚ ਸੀ। ਹਾਲਾਂਕਿ, ਇਹ ਸੁਵਿਧਾ ਹਾਲੇ ਵੀ ਰਿਜ਼ਰਵ ਬੈਂਕ ਦੇ 19 ਦਫ਼ਤਰਾਂ ਵਿੱਚ ਹੈ। ਆਰਬੀਆਈ ਦੇ ਦਫ਼ਤਰ 9 ਅਕਤੂਬਰ 2023 ਤੋਂ ਵਿਅਕਤੀਆਂ ਤੇ ਸੰਸਥਾਵਾਂ ਕੋਲੋਂ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਜਮ੍ਹਾਂ ਕਰਨ ਲਈ 2000 ਰੁਪਏ ਦੇ ਬੈਂਕ ਨੋਟ ਸਵੀਕਾਰ ਕਰ ਰਹੇ ਹਨ। ਇਸ ਤੋਂ ਇਲਾਵਾ ਆਮ ਲੋਕ ਦੇਸ਼ ਦੇ ਕਿਸੇ ਵੀ ਡਾਕਘਰ ਤੋਂ ਭਾਰਤੀ ਡਾਕ ਰਾਹੀਂ 2000 ਰੁਪਏ ਦੇ ਨੋਟਾਂ ਨੂੰ ਆਪਣੇ ਬੈਂਕ ਖਾਤਿਆਂ ਵਿੱਚ ਜਮ੍ਹਾਂ ਕਰਵਾਉਣ ਲਈ ਆਰਬੀਆਈ ਦੇ ਕਿਸੇ ਵੀ ਦਫ਼ਤਰ ਵਿੱਚ ਭੇਜ ਸਕਦੇ ਹਨ। 2000 ਰੁਪਏ ਦੇ ਨੋਟ ਕਾਨੂੰਨੀ ਮੁਦਰਾ ਬਣੇ ਰਹਿਣਗੇ। -ਪੀਟੀਆਈ

Advertisement

Advertisement