For the best experience, open
https://m.punjabitribuneonline.com
on your mobile browser.
Advertisement

ਚਾਲੂ ਭੱਠੀ ਸਣੇ 200 ਲਿਟਰ ਲਾਹਣ ਤੇ ਦੇਸੀ ਸ਼ਰਾਬ ਬਰਾਮਦ

07:17 AM Jul 01, 2024 IST
ਚਾਲੂ ਭੱਠੀ ਸਣੇ 200 ਲਿਟਰ ਲਾਹਣ ਤੇ ਦੇਸੀ ਸ਼ਰਾਬ ਬਰਾਮਦ
Advertisement

ਪੱਤਰ ਪ੍ਰੇਰਕ
ਮੂਨਕ, 30 ਜੂਨ
ਐੱਸਐੱਚਓ ਥਾਣਾ ਮੂਨਕ ਇੰਸਪੈਕਟਰ ਪ੍ਰਿਤਪਾਲ ਸਿੰਘ ਦੀ ਅਗਵਾਈ ਹੇਠ ਮੂਨਕ ਪੁਲੀਸ ਨੇ ਇੱਕ ਵਿਅਕਤੀ ਦੇ ਘਰੋਂ 200 ਲਿਟਰ ਲਾਹਣ ਅਤੇ ਚਾਲੂ ਭੱਠੀ ਸਣੇ ਨਾਜਾਇਜ਼ ਸ਼ਰਾਬ ਫੜੀ ਹੈ। ਐੱਸਐੱਚਓ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਗੁਰਮੀਤ ਸਿੰਘ ਝਲੂਰ, ਸੀਨੀਅਰ ਕਾਂਸਟੇਬਲ ਗੁਰਤੇਜ ਸਿੰਘ, ਪੀਐੱਚਜੀ ਗੁਰਮੀਤ ਸਿੰਘ, ਪੀਐੱਚਜੀ ਬੇਅੰਤ ਸਿੰਘ ਪਿੰਡ ਬੰਗਾਂ ਦੇ ਬੱਸ ਅੱਡੇ ’ਤੇ ਗਸ਼ਤ ਕਰ ਰਹੇ ਸਨ। ਇਸ ਦੌਰਾਨ ਮੁਖਬਰ ਖਾਸ ਵੱਲੋਂ ਸੂਚਨਾ ਮਿਲੀ ਕਿ ਸਤਪਾਲ ਸਿੰਘ ਵਾਸੀ ਸ਼ੇਰਗੜ੍ਹ ਉਰਫ ਸੀਹਾਂ ਸਿੰਘ ਵਾਲਾ ਥਾਣਾ ਮੂਨਕ, ਸ਼ਰਾਬ ਵੇਚਣ ਦਾ ਧੰਦਾ ਕਰਦਾ ਹੈ ਅਤੇ ਉਹ ਆਪਣੇ ਘਰ ਵਿੱਚ ਨਜਾਇਜ਼ ਸ਼ਰਾਬ ਕਸ਼ੀਦ ਕੇ ਵੇਚ ਰਿਹਾ ਹੈ । ਸੂਚਨਾ ਮਿਲਦੇ ਹੀ ਪੁਲੀਸ ਪਾਰਟੀ ਨੇ ਸਾਥੀ ਕਰਮਚਾਰੀਆਂ ਅਤੇ ਆਬਕਾਰੀ ਇੰਸਪੈਕਟਰ ਗੋਵਰਧਨ ਗੋਪਾਲ ਦੇ ਨਾਲ ਮੁਲਜ਼ਮ ਸਤਪਾਲ ਸਿੰਘ ਉਰਫ ਸੱਤਾ ਵਾਸੀ ਸ਼ੇਰਗੜ੍ਹ ਉਰਫ ਸੀਹਾਂ ਸਿੰਘ ਵਾਲਾ ਦੇ ਘਰ ਛਾਪਾ ਮਾਰਿਆ। ਇਸ ਦੌਰਾਨ ਸਤਪਾਲ ਆਪਣੇ ਘਰ ਵਿੱਚ ਭੱਠੀ ਚਲਾ ਕੇ ਲਾਹਣ ਤੋਂ ਕਸ਼ੀਦ ਕੇ ਨਾਜਾਇਜ਼ ਸ਼ਰਾਬ ਕੱਢ ਰਿਹਾ ਸੀ। ਪੁਲੀਸ ਪਾਰਟੀ ਨੇ ਸਤਪਾਲ ਦੇ ਘਰੋਂ ਡਰੰਮ ਵਿੱਚ ਪਾਇਆ 200 ਲਿਟਰ ਲਾਹਣ ਅਤੇ ਕਸੀਦੀਆਂ ਹੋਈਆਂ ਤਿੰਨ ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕਰ ਲਈਆਂ। ਇਸ ਦੌਰਾਨ ਮੁਲਜ਼ਮ ਹਨੇਰੇ ਦਾ ਲਾਭ ਉਠਾਉਂਦੇ ਹੋਏ ਭੱਜਣ ਵਿੱਚ ਕਾਮਯਾਬ ਹੋ ਗਿਆ। ਪੁਲੀਸ ਨੇ ਸਤਪਾਲ ਉਰਫ ਸੱਤਾ ਵਾਸੀ ਸ਼ੇਰਗੜ੍ਹ ਦੇ ਖਿਲਾਫ ਐਕਸਾਈਜ ਐਕਟ ਦੀ ਧਾਰਾ ਅਧੀਨ ਕੇਸ ਦਰਜ ਕਰ ਲਿਆ ਹੈ। ਪੁਲੀਸ ਨੇ ਫਰਾਰ ਹੋਏ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

Advertisement

Advertisement
Author Image

Advertisement
Advertisement
×