For the best experience, open
https://m.punjabitribuneonline.com
on your mobile browser.
Advertisement

ਟਾਂਡਾ ਨੇੜੇ 200 ਏਕੜ ਕਣਕ ਦਾ ਨਾੜ ਸੜਿਆ

10:28 AM May 08, 2024 IST
ਟਾਂਡਾ ਨੇੜੇ 200 ਏਕੜ ਕਣਕ ਦਾ ਨਾੜ ਸੜਿਆ
Advertisement

ਪੱਤਰ ਪ੍ਰੇਰਕ
ਟਾਂਡਾ, 7 ਮਈ
ਇਥੋਂ ਨੇੜਲੇ ਪਿੰਡਾਂ ਵਿੱਚ ਅੱਜ ਦੁਪਹਿਰੇ ਵੱਖ-ਵੱਖ ਥਾਈਂ ਕਿਸਾਨਾਂ ਦਾ ਤੂੜੀ ਬਣਾਉਣ ਲਈ ਛੱਡਿਆ ਕਣਕ ਦਾ ਕਰੀਬ 200 ਏਕੜ ਨਾੜ ਸੜ ਗਿਆ। ਪਿੰਡ ਮਿਆਣੀ ਵਿੱਚ ਸੰਤ ਮਾਝਾ ਸਿੰਘ ਕਾਲਜ ਨੇੜਲੀ ਜ਼ਮੀਨ ਵਿੱਚ ਅਚਾਨਕ ਅੱਗ ਲੱਗ ਗਈ। ਤੇਜ਼ੀ ਨਾਲ ਫੈਲੀ ਅੱਗ ਨੇ ਵੱਡੇ ਖੇਤਰ ਨੂੰ ਆਪਣੇ ਲਪੇਟ ਵਿੱਚ ਲੈ ਲਿਆ। ਕਿਸਾਨਾਂ ਨੇ ਫਾਇਰ ਬ੍ਰਿਗੇਡ ਦੀ ਮਦਦ ਨਾਲ ਕਈ ਘੰਟਿਆਂ ਦੀ ਮਦਦ ਨਾਲ ਅੱਗ ’ਤੇ ਕਾਬੂ ਪਾਇਆ। ਇਸ ਦੌਰਾਨ ਕਿਸਾਨ ਗੁਰਿੰਦਰ ਸਿੰਘ ਖ਼ਾਲਸਾ ਦਾ 150 ਏਕੜ ਨਾੜ, ਪਰਮਜੀਤ ਸਿੰਘ ਦਾ 5 ਏਕੜ ਅਤੇ ਕਿਸਾਨ ਗੁਰਪ੍ਰੀਤ ਸਿੰਘ ਗੋਪੀ ਵਾਸੀ ਤੱਲਾ ਵੱਲੋਂ ਤੂੜੀ ਬਣਾਉਣ ਲਈ ਲਿਆ ਲਗਪੱਗ 25 ਏਕੜ ਨਾੜ ਸੜ ਕੇ ਸੁਆਹ ਹੋ ਗਿਆ। ਇਸੇ ਤਰਾਂ ਪਿੰਡ ਜ਼ਹੂਰਾ ਵਿੱਚ ਸੁਖਵਿੰਦਰ ਸਿੰਘ ਦਾ ਲਗਪੱਗ 25 ਏਕੜ ਅਤੇ ਯੁਵਰਾਜ ਸਿੰਘ ਦਾ ਲਗਭਗ 5 ਏਕੜ ਨਾੜ ਸੜ ਗਿਆ।

Advertisement

Advertisement
Author Image

joginder kumar

View all posts

Advertisement
Advertisement
×