ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਢੰਡਾਰੀ ਕਲਾਂ ਰੇਲਵੇ ਸਟੇਸ਼ਨ ’ਤੇ ਰੁਕਣਗੀਆਂ 20 ਰੇਲ ਗੱਡੀਆਂ

10:10 PM Jun 23, 2023 IST

ਟ੍ਰਿਬਿਊਨ ਨਿਊਜ਼ ਸਰਵਿਸ

Advertisement

ਲੁਧਿਆਣਾ, 6 ਜੂਨ

ਲੁਧਿਆਣਾ ਰੇਲਵੇ ਸਟੇਸਨ ‘ਤੇ ਉਸਾਰੀ ਦੇ ਚੱਲਦੇ ਯਾਤਰੀਆਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਨਾ ਕਰਨਾ ਪਵੇ, ਇਸ ਲਈ ਕੁਝ ਰੇਲ ਗੱਡੀਆਂ ਨੂੰ ਢੰਡਾਰੀ ਰੇਲਵੇ ਸਟੇਸ਼ਨ ‘ਤੇ ਰੋਕਣ ਦਾ ਪ੍ਰਸਤਾਵ ਰੇਲਵੇ ਦੇ ਫਿਰੋਜ਼ਪੁਰ ਮੰਡਲ ਨੂੰ ਭੇਜਿਆ ਗਿਆ ਹੈ। ਲੁਧਿਆਣਾ ਰੇਲਵੇ ਸਟੇਸ਼ਨ ਅਧਿਕਾਰੀਆਂ ਵੱਲੋਂ 20 ਦੇ ਕਰੀਬ ਰੇਲ ਗੱਡੀਆਂ ਦੀ ਸੂਚੀ ਤਿਆਰ ਕੀਤੀ ਗਈ ਹੈ, ਜੋ ਕਿ ਲੁਧਿਆਣਾ ਦੀ ਬਜਾਏ ਢੰਡਾਰੀ ਕਲਾਂ ਰੇਲਵੇ ਸਟੇਸ਼ਨ ‘ਤੇ ਰੋਕੀਆਂ ਜਾ ਸਕਦੀਆਂ ਹਨ। ਜਿਸ ਦੀ ਮਨਜ਼ੂਰੀ ਲੈਣ ਲਈ ਰੇਲਵੇ ਨੂੰ ਲਿਖ ਦਿੱਤਾ ਗਿਆ ਹੈ।

Advertisement

ਰੇਲਵੇ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਢੰਡਾਰੀ ਰੇਲਵੇ ਸਟੇਸ਼ਨ ‘ਤੇ ਰੋਕੀਆਂ ਜਾਣ ਵਾਲੀਆਂ ਗੱਡੀਆਂ ਦੀ ਸੂਚੀ ਭੇਜ ਦਿੱਤੀ ਗਈ ਹੈ, ਜਿਸਨੂੰ ਰੇਲਵੇ ਦੇ ਉਚ ਅਧਿਕਾਰੀਆਂ ਵੱਲੋਂ ਰੀਵਿਊ ਕੀਤਾ ਜਾ ਰਿਹਾ ਹੈ। ਅਧਿਕਾਰੀਆਂ ਦਾ ਇਹ ਵੀ ਮੰਨਣਾ ਹੈ ਕਿ ਇਨ੍ਹਾਂ ਰੇਲ ਗੱਡੀਆਂ ਨੂੰ ਲੁਧਿਆਣਾ ਰੇਲਵੇ ਸਟੇਸ਼ਨ ਦੀ ਥਾਂ ਢੰਡਾਰੀ ਰੇਲਵੇ ਸਟੇਸ਼ਨ ‘ਤੇ ਰੋਕਣ ਦੇ ਆਖਰੀ ਫੈਸਲੇ ਤੋਂ ਪਹਿਲਾਂ ਕਈ ਤਕਨੀਕੀ ਵਿਭਾਗਾਂ ਤੋਂ ਮੰਨਜ਼ੂਰੀ ਲੈਣੀ ਪਵੇਗੀ। ਇਸ ਲਈ ਲਗਾਤਾਰ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਸਾਰੀ ਮਨਜ਼ੂਰੀ ਮਿਲਣ ਤੋਂ ਬਾਅਦ ਫਾਈਨਲ ਰੇਲਵੇ ਬੋਰਡ ਵੱਲੋਂ ਕੀਤਾ ਜਾਣਾ ਹੈ। ਰੇਲਵੇ ਦੀ ਸੂਚੀ ਮੁਤਾਬਕ 15 ਜੂਨ ਤੋਂ 12054 ਜਨ ਸ਼ਤਾਬਦੀ ਐਕਸਪ੍ਰੈਸ, 14618 ਜਨਸੇਵਾ ਐਕਸਪ੍ਰੈੱਸ 22552 ਅੱਤਿਆਦਯ ਐਕਸਪ੍ਰੈਸ, 12408 ਕਰਮਭੂਮੀ ਐਕਸਪ੍ਰੈਸ, 15212 ਜਨ ਨਾਇਕ ਐਕਸਪ੍ਰੈਸ ਦੇ ਸਟੋਪੇਜ਼ ਦਾ ਸਟੇਸ਼ਨ ਢੰਡਾਰੀ ਕੀਤਾ ਜਾ ਸਕਦੀ ਹੈ। ਇਸੇ ਤਰ੍ਹਾਂ 20 ਜੂਨ ਤਂ 12204 ਗਰੀਬ ਰੱਥ ਐਕਸਪ੍ਰੈਸ, 12498 ਸ਼ਾਨ-ਏ-ਪੰਜਾਬ ਐਕਸਪ੍ਰੈਸ, 22430 ਪਠਾਨਕੋਟ-ਦਿੱਲੀ ਐਕਸਪ੍ਰੈਸ, 14650 ਸਰਯੂ-ਯਮੁਨਾ ਐਕਸਪ੍ਰੈਸ, 14674 ਸ਼ਹੀਦ ਐਕਸਪ੍ਰੈਸ ਦਾ ਸਟੋਪੇਜ਼ ਵੀ ਢੰਡਾਰੀ ਰੇਲਵੇ ਸਟੇਸ਼ਨ ਕੀਤਾ ਜਾ ਸਕਦਾ ਹੈ। ਇਸੇ ਤਰ੍ਹਾਂ ਪਹਿਲੀ ਜੁਲਾਈ ਤੋਂ 12460 ਅੰਮ੍ਰਿਤਸਰ-ਨਵੀ ਦਿੱਲੀ ਐਕਸਪ੍ਰੈੱਸ, 18102 ਜੰਮੂ ਤਵੀ-ਟਾਟਾਨਗਰ ਐਕਸਪ੍ਰੈੱਸ, 19326 ਅੰਮ੍ਰਿਤਸਰ-ਇੰਦੌਰ ਐਕਸਪ੍ਰੈੱਸ, 18104 ਜੱਲ੍ਹਿਆਂਵਾਲਾ ਬਾਗ ਐਸਕਪ੍ਰੈੱਸ, 13308 ਗੰਗਾ ਸਤਲੁਜ ਐਕਸਪ੍ਰੈੱਸ, 18238 ਛੱਤੀਸਗੜ੍ਹ ਐਕਸਪ੍ਰੈੱਸ, 13006 ਅੰਮ੍ਰਿਤਸਰ-ਹਾਵੜਾ ਮੇਲ 15708 ਕਟਿਹਾਰ ਐਕਸਪ੍ਰੈੱਸ, 15656 ਕਾਮਖਿਆ ਐਕਸਪ੍ਰੈੱਸ 12332 ਹਿਮਗਿਰੀ ਐਕਸਪ੍ਰੈੱਸ, 13152 ਕੋਲਕੱਤਾ ਐਕਸਪ੍ਰੈੱਸ, 12238 ਬੇਗਮਪੁਰਾ ਐਕਸਪ੍ਰੈੱਸ ਨੂੰ ਵੀ ਢੰਡਾਰੀ ਕਲਾਂ ‘ਤੇ ਰੋਕਣ ਦਾ ਪ੍ਰਸਤਾਵ ਭੇਜਿਆ ਗਿਆ ਹੈ।

ਢੰਡਾਰੀ ਰੇਲਵੇ ਸਟੇਸ਼ਨ ‘ਤੇ ਬਣਾਈ ਜਾ ਰਹੀ ਹੈ ਵੱਡੀ ਪਾਰਕਿੰਗ

ਢੰਡਾਰੀ ਰੇਲਵੇ ਸਟੇਸ਼ਨ ‘ਤੇ ਕੁੱਲ 20 ਜੋੜੀ ਰੇਲ ਗੱਡੀਆਂ ਨੂੰ ਰੋਕੇ ਜਾਣ ਦਾ ਪ੍ਰਸਤਾਅ ਹੈ। ਅਜਿਹੇ ‘ਚ ਉਥੇਂ ਵੱਡੀ ਪਾਰਕਿੰਗ ਦੀ ਲੋੜ ਹੈ। ਢੰਡਾਰੀ ਰੇਲਵੇ ਸਟੇਸ਼ਨ ‘ਤੇ ਤਕਰੀਬਨ 150 ਚਾਰ ਪਹੀਆ ਵਾਹਨਾਂ ਦੀ ਪਾਰਕਿੰਗ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਤੋਂ ਇਲਾਵਾ ਪਲੇਟਫਾਰਮ ਨੰਬਰ 2-3 ਨੂੰ ਵੱਡਾ ਕੀਤਾ ਜਾ ਰਿਹਾ ਹੈ।

Advertisement