ਅਸਮਾਨੀ ਬਿਜਲੀ ਡਿੱਗਣ ਕਾਰਨ ਦੋ ਪਿੰਡਾਂ ਦੇ 20 ਮੀਟਰ ਸੜੇ
10:18 AM Aug 31, 2024 IST
Advertisement
ਪੱਤਰ ਪ੍ਰੇਰਕ
ਸ਼ਾਹਕੋਟ, 30 ਅਗਸਤ
ਤਹਿਸੀਲ ਦੇ ਦੋ ਪਿੰਡਾਂ ਵਿਚ ਅਸਮਾਨੀ ਬਿਜਲੀ ਡਿੱਗਣ ਕਾਰਨ ਕਰੀਬ 20 ਬਿਜਲੀ ਦੇ ਮੀਟਰ ਸੜ ਗਏ। ਇਸ ਦੌਰਾਨ ਗੁਰਦੁਆਰੇ ਅਤੇ 5 ਘਰਾਂ ਦੇ ਬਿਜਲੀ ਉਪਕਰਣਾਂ ਦਾ ਵੀ ਨੁਕਸਾਨ ਹੋਇਆ। ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਸੁਰੈਣ ਸਿੰਘ ਵਾਸੀ ਕੋਠਾ ਦੇ ਘਰ ’ਤੇ ਅਸਮਾਨੀ ਬਿਜਲੀ ਡਿੱਗਣ ਕਾਰਨ ਪਿੰਡ ਦਾ ਟਰਾਂਸਫਾਰਮਰ ਸੜ ਗਿਆ। ਇਸਦੌਰਾਨ ਸੁਰਜਣ ਸਿੰਘ ਜੱਜ ਦੇ ਘਰ ਦੀ ਪਾਣੀ ਵਾਲੀ ਮੋਟਰ, ਮੋਟਰ ਦਾ ਸਵਿੱਚ, ਸਟਾਰਟਰ ਅਤੇ ਘਰ ਦੀ ਸਾਰੀ ਫਿਟਿੰਗ ਵੀ ਸੜ ਗਈ। ਉਧਰ ਪਿੰਡ ਦਾਨੇਵਾਲ ਵਿੱਚ ਅਸਮਾਨੀ ਬਿਜਲੀ ਡਿੱਗਣ ਕਾਰਨ ਲੋਕਾਂ ਦੇ ਘਰਾਂ ਤੋਂ ਬਾਹਰ ਬਕਸਿਆਂ ਵਿਚ ਲਾਏ ਕਰੀਬ 20 ਬਿਜਲੀ ਦੇ ਮੀਟਰ ਅਤੇ ਘਰਾਂ ਦੇ ਬਿਜਲੀ ਦੇ ਉਪਕਰਨ ਸੜ ਗਏ।
Advertisement
Advertisement
Advertisement