ਦੁਕਾਨ ਵਿੱਚੋਂ 20 ਲੱਖ ਦੇ ਮੋਬਾਈਲ ਚੋਰੀ
10:23 AM Oct 26, 2024 IST
ਪੱਤਰ ਪ੍ਰੇਰਕ
ਮਮਦੋਟ, 25 ਅਕਤੂਬਰ
ਸੀਨੀਅਰ ਸੈਕੰਡਰੀ ਸਕੂਲ ਦੇ ਨਜ਼ਦੀਕ ਬੀਤੀ ਰਾਤ ਟੀਕੇ ਇਲੈਕਟਰੋਨਿਕ ਦੀ ਦੁਕਾਨ ਵਿੱਚੋਂ ਲੱਖਾਂ ਰੁਪਏ ਦੀ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੋਇਆ ਹੈ। ਪੀੜਤ ਦੁਕਾਨ ਮਾਲਕ ਤਰਸੇਮ ਕੁਮਾਰ ਨੇ ਦੱਸਿਆ ਕਿ ਬੀਤੀ ਸ਼ਾਮ ਪੌਣੇ 7 ਵਜੇ ਦੋ ਵਿਅਕਤੀ ਚੁਪਾਤੀ ਵਾਲੇ ਰਸਤੇ ਤੋਂ ਦੁਕਾਨ ਵਿੱਚ ਦਾਖ਼ਲ ਹੋਏ ਜਿਨ੍ਹਾਂ ਨੇ ਹੈਲਮੇਟ ਪਾਏ ਹੋਏ ਸਨ ਜਿਨ੍ਹਾਂ ਵਿੱਚੋਂ ਇੱਕ ਵਿਅਕਤੀ ਦੁਕਾਨ ਵਿੱਚ ਪਈ ਅਲਮਾਰੀ ਦੇ ਵਿੱਚ ਹੀ ਲੁਕ ਗਿਆ ਅਤੇ ਦੂਸਰਾ ਵਿਅਕਤੀ ਦੁਕਾਨ ਤੋਂ ਆਈਫੋਨ ਪੁੱਛਣ ਆਇਆ ਤੇ ਵਾਪਸ ਚਲਾ ਗਿਆ। ਉਨ੍ਹਾਂ ਦੱਸਿਆ ਕਿ ਉਹ ਰਾਤ ਕਰੀਬ 10.15 ਵਜੇ ਦੁਕਾਨ ਬੰਦ ਕਰਕੇ ਕਰ ਚਲੇ ਗਏ। ਉਨ੍ਹਾਂ ਦੱਸਿਆ ਜਦੋਂ ਸਵੇਰੇ ਆ ਕੇ ਦੁਕਾਨ ਖੋਲੀ ਤਾਂ ਦੁਕਾਨ ਵਿੱਚੋਂ 30 ਆਈਫੋਨ ਜਿਨ੍ਹਾਂ ਵਿੱਚ 10 ਫੋਨ ਨਵੇਂ ਅਤੇ 20 ਪੁਰਾਣੇ ਸਨ, ਚੋਰੀ ਹੋ ਗਏ ਸਨ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਪੰਜ ਐਲਈਡੀ ਅਤੇ 20 ਹਜ਼ਾਰ ਦੇ ਕਰੀਬ ਕੈਸ਼ ਵੀ ਚੋਰ ਲੈ ਗਏ।
Advertisement
Advertisement