ਇਜ਼ਰਾਈਲ ਦੇ ਗਾਜ਼ਾ ’ਤੇ ਹਮਲੇ ਵਿੱਚ 20 ਵਿਅਕਤੀ ਹਲਾਕ
07:02 AM Dec 23, 2024 IST
ਦੀਰ ਅਲ-ਬਲਾਹ, 22 ਦਸੰਬਰ
ਇਜ਼ਰਾਈਲ ਵੱਲੋਂ ਗਾਜ਼ਾ ਪੱਟੀ ਵਿੱਚ ਕੀਤੇ ਗਏ ਹਮਲੇ ’ਚ ਪੰਜ ਬੱਚਿਆਂ ਸਮੇਤ 20 ਵਿਅਕਤੀ ਮਾਰੇ ਗਏ। ਇਸ ਦੌਰਾਨ ਇਜ਼ਰਾਇਲੀ ਅਧਿਕਾਰੀਆਂ ਨੇ ਵੈਟੀਕਨ ਦੇ ਪਾਦਰੀ ਪੀਅਰਬੈਟਿਸਟਾ ਪਿੱਜ਼ਾਬਾਲਾ ਨੂੰ ਖ਼ਿੱਤੇ ਦੇ ਈਸਾਈ ਭਾਈਚਾਰੇ ਨਾਲ ਕ੍ਰਿਸਮਸ ਦੇ ਜਸ਼ਨ ਮਨਾਉਣ ਲਈ ਉਨ੍ਹਾਂ ਨੂੰ ਗਾਜ਼ਾ ਜਾਣ ਦੀ ਇਜਾਜ਼ਤ ਦੇ ਦਿੱਤੀ। ਉਨ੍ਹਾਂ ਗਾਜ਼ਾ ਸਿਟੀ ਦੀ ਹੋਲੀ ਫੈਮਿਲੀ ਚਰਚ ’ਚ ਲੋਕਾਂ ਨਾਲ ਵਿਸ਼ੇਸ਼ ਤੌਰ ’ਤੇ ਪ੍ਰਾਰਥਨਾ ਕੀਤੀ। ਸਮਾਗਮ ਦੌਰਾਨ ਚਰਚ ’ਤੇ ਡਰੋਨਾਂ ਦੀ ਆਵਾਜ਼ ਗੂੰਜਦੀ ਰਹੀ। ਪਾਦਰੀ ਨੇ ਗਾਜ਼ਾ ਸਿਟੀ ਦਾ ਉਸ ਸਮੇਂ ਦੌਰਾ ਕੀਤਾ ਹੈ ਜਦੋਂ ਇਕ ਦਿਨ ਪਹਿਲਾਂ ਪੋਪ ਫਰਾਂਸਿਸ ਨੇ ਗਾਜ਼ਾ ’ਚ ਇਜ਼ਰਾਈਲ ਦੇ ਹਮਲਿਆਂ ਦੀ ਮੁੜ ਨਿਖੇਧੀ ਕੀਤੀ ਹੈ।
ਗਾਜ਼ਾ ਦੇ ਸਿਹਤ ਮੰਤਰਾਲੇ ਮੁਤਾਬਕ ਗਾਜ਼ਾ ਸਿਟੀ ਦੇ ਇਕ ਸਕੂਲ ’ਚ ਬਣੇ ਕੈਂਪ ’ਤੇ ਹਮਲੇ ਦੌਰਾਨ ਤਿੰਨ ਬੱਚਿਆਂ ਸਮੇਤ ਅੱਠ ਵਿਅਕਤੀ ਮਾਰੇ ਗਏ। -ਏਪੀ
Advertisement
Advertisement