ਅਫ਼ਗਾਨਿਸਤਾਨ ਵਿੱਚ ਕਿਸ਼ਤੀ ਡੁੱਬਣ ਕਾਰਨ 20 ਹਲਾਕ
08:32 AM Jun 02, 2024 IST
Advertisement
ਇਸਲਾਮਾਬਾਦ, 1 ਜੂਨ
ਪੂਰਬੀ ਅਫ਼ਗਾਨਿਸਤਾਨ ਵਿੱਚ ਅੱਜ ਸਵੇਰੇ ਨਦੀ ਪਾਰ ਕਰਨ ਸਮੇਂ ਇਕ ਕਿਸ਼ਤੀ ਡੁੱਬਣ ਕਾਰਨ 20 ਜਣਿਆਂ ਦੀ ਮੌਤ ਹੋ ਗਈ। ਸੂਬਾ ਨੰਗਰਹਾਰ ਦੇ ਸੂਚਨਾ ਤੇ ਸੱਭਿਆਚਾਰ ਵਿਭਾਗ ਦੇ ਸਟੇਟ ਡਾਇਰੈਕਟਰ ਕੁਰੈਸ਼ੀ ਬਦਲੋਨ ਨੇ ਦੱਸਿਆ ਕਿ ਮੁਹੰਮਦ ਦਾਰਾ ਜ਼ਿਲ੍ਹੇ ਵਿੱਚ ਦਰਿਆ ਪਾਰ ਕਰਨ ਸਮੇਂ ਇਕ ਕਿਸ਼ਤੀ ਡੁੱਬਣ ਕਾਰਨ ਔਰਤਾਂ ਤੇ ਬੱਚਿਆਂ ਸਮੇਤ 20 ਜਣਿਆਂ ਦੀ ਮੌਤ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਕਿਸ਼ਤੀ ਵਿੱਚ 25 ਲੋਕ ਸਵਾਰ ਸਨ। ਸਥਾਨਕ ਪਿੰਡਾਂ ਨੇ ਵਸਨੀਕਾਂ ਅਨੁਸਾਰ ਕਿਸ਼ਤੀ ਸਵਾਰਾਂ ’ਚੋਂ ਸਿਰਫ਼ ਪੰਜ ਜਣੇ ਹੀ ਬਚੇ ਹਨ। ਨੰਗਰਹਾਰ ਸਿਹਤ ਵਿਭਾਗ ਅਨੁਸਾਰ ਹੁਣ ਤੱਕ ਪੰਜ ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ, ਜਿਨ੍ਹਾਂ ਵਿੱਚ ਇਕ ਪੁਰਸ਼, ਇਕ ਔਰਤ, ਦੋ ਲੜਕੇ ਤੇ ਇਕ ਲੜਕੀ ਸ਼ਾਮਲ ਹੈ। ਵਿਭਾਗ ਦਾ ਕਹਿਣਾ ਹੈ ਕਿ ਘਟਨਾ ਸਥਾਨ ’ਤੇ ਮੈਡੀਕਲ ਟੀਮਾਂ ਅਤੇ ਐਂਬੂਲੈਂਸਾਂ ਨੂੰ ਭੇਜ ਦਿੱਤਾ ਹੈ। -ਏਪੀ
Advertisement
Advertisement