2 killed after factory wall falls: ਲੁਧਿਆਣਾ ’ਚ ਝੱਖੜ ਨਾਲ ਫੈਕਟਰੀ ਦੀ ਕੰਧ ਡਿੱਗੀ; ਦੋ ਹਲਾਕ
11:01 PM May 24, 2025 IST
ਲੁਧਿਆਣਾ, 24 ਮਈ
ਇੱਥੇ ਸ਼ਾਮ ਵੇਲੇ ਝੱਖੜ ਕਾਰਨ ਫੈਕਟਰੀ ਦੀ ਕੰਧ ਡਿੱਗਣ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ। ਪੁਲੀਸ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਰਾਮਧਨ ਅਤੇ ਨਿਰੰਜਨ ਵਜੋਂ ਹੋਈ ਹੈ ਤੇ ਦੋਵੇਂ ਦਿਹਾੜੀਦਾਰ ਸਨ।
ਸਹਾਇਕ ਪੁਲੀਸ ਕਮਿਸ਼ਨਰ ਦਵਿੰਦਰ ਚੌਧਰੀ ਨੇ ਦੱਸਿਆ ਕਿ ਇਹ ਦੋਵੇਂ ਜਣੇ ਕਾਰਾਬਾਰਾ ਰੋਡ ’ਤੇ ਫੈਕਟਰੀ ਦੀ ਕੰਧ ਦੇ ਕੋਲ ਖੜ੍ਹੇ ਸਨ ਕਿ ਤੇਜ਼ ਹਵਾਵਾਂ ਤੋਂ ਬਾਅਦ ਝੱਖੜ ਆਇਆ ਜਿਸ ਕਾਰਨ ਫੈਕਟਰੀ ਦੀ ਕੰਧ ਉਨ੍ਹਾਂ ’ਤੇ ਡਿੱਗ ਗਈ। ਉਹ ਮਲਬੇ ਹੇਠ ਦੱਬ ਗਏ। ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ’ਚੋਂ ਇਕ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਦੂਜੇ ਨੇ ਹਸਪਤਾਲ ’ਚ ਆਖਰੀ ਸਾਹ ਲਿਆ। ਪੀਟੀਆਈ
Advertisement
Advertisement