ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਚੋਰੀ ਦੀਆਂ ਕਾਰਾਂ ਸਣੇ 2 ਗ੍ਰਿਫ਼ਤਾਰ

07:51 AM Aug 21, 2024 IST

ਨਿੱਜੀ ਪੱਤਰ ਪ੍ਰੇਰਕ
ਫਤਹਿਗੜ੍ਹ ਸਾਹਿਬ, 20 ਅਗਸਤ
ਸੀਆਈਏ ਸਟਾਫ ਸਰਹਿੰਦ ਦੀ ਪੁਲੀਸ ਨੇ ਦੋ ਵਿਅਕਤੀਆਂ ਨੂੰ ਤਿੰਨ ਚੋਰੀਸ਼ੁਦਾ ਕਾਰਾਂ ਸਣੇ ਗ੍ਰਿਫ਼ਤਾਰ ਕੀਤਾ ਹੈ। ਕਪਤਾਨ ਪੁਲੀਸ (ਜਾਂਚ) ਰਾਕੇਸ਼ ਯਾਦਵ ਅਤੇ ਸੀਆਈਏ ਸਟਾਫ ਇੰਚਾਰਜ ਅਕਾਸ਼ ਦੱਤ ਨੇ ਦੱਸਿਆ ਕਿ ਨਵਾਂ ਬੱਸ ਅੱਡਾ ਜੀਟੀ ਰੋਡ ਸਰਹਿੰਦ ਪੁਲ ’ਤੇ ਚੈਕਿੰਗ ਦੌਰਾਨ ਸਲਾਮਦੀਨ ਖਾਨ ਉਰਫ ਸਲੀਮ ਵਾਸੀ ਘੁੱਲੂ ਮਾਜਰਾ ਥਾਣਾ ਅਮਲੋਹ ਅਤੇ ਮਨਜੀਤ ਸਿੰਘ ਉਰਫ ਜੀਤੀ ਵਾਸੀ ਚਹਿਲ ਥਾਣਾ ਭਾਦਸੋਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਦੋਵੇਂ ਮੁਲਜ਼ਮ ਪੰਜਾਬ ਅਤੇ ਬਾਹਰਲੇ ਰਾਜਾਂ ਤੋਂ ਕਾਰਾਂ ਚੋਰੀ ਕਰ ਕੇ ਉਨ੍ਹਾਂ ਉਪਰ ਜਾਅਲੀ ਨੰਬਰ ਪਲੇਟਾਂ ਲਗਾ ਕੇ ਵੇਚਦੇ ਸਨ। ਦੋਵੇਂ ਚੋਰੀ ਦੀਆਂ ਕਾਰਾਂ ਮੰਡੀ ਗੋਬਿੰਦਗੜ੍ਹ ਤੋਂ ਲਿਆ ਕੇ ਕਬਾੜੀਆ ਮਾਰਕੀਟ ਨਬੀਪੁਰ ਵਿੱਚ ਵੇਚਣ ਲਈ ਆ ਰਹੇ ਹਨ। ਇਨ੍ਹਾਂ ਨੂੰ ਦੋ ਕਾਰਾਂ ਸਮੇਤ ਗ੍ਰਿਫ਼ਤਾਰ ਕਰ ਲਿਆ ਅਤੇ ਇਨ੍ਹਾਂ ਦੀ ਨਿਸ਼ਾਨਦੇਹੀ ’ਤੇ ਇੱਕ ਕਾਰ ਹੋਰ ਵੀ ਬਰਾਮਦ ਕੀਤੀ ਗਈ ਹੈ।

Advertisement

Advertisement