ਸਕਿਉਰਟੀ ਫ਼ਰਮ ਦੇ ਮਾਲਕ 'ਤੇ ਗੋਲੀ ਚਲਾਉਣ ਦੇ ਦੋਸ਼ ਹੇਠ 2 ਕਾਬੂ
ਪੀਕੇ ਜੈਸਵਾਰ
ਅੰਮ੍ਰਿਤਸਰ, 5 ਸਤੰਬਰ
ਅੰਮ੍ਰਿਤਸਰ ਪੁਲਿਸ ਨੇ ਸੋਮਵਾਰ ਰਾਤ ਚੰਡੀਗੜ੍ਹ ਵਿੱਚ ਇੱਕ ਬਾਊਂਸਰ ਗੁਰਜੀਤ ਸਿੰਘ ਅਤੇ ਇੱਕ ਸਕਿਉਰਿਟੀ ਫਰਮ ਦੇ ਮਾਲਕ 'ਤੇ ਗੋਲੀਬਾਰੀ ਕਰਨ ਵਾਲੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਦੋਵੇਂ ਮੁਲਜ਼ਮ ਗੈਂਗਸਟਰ ਗੋਲਡੀ ਬਰਾੜ ਦੇ ਸਾਥੀ ਸਨ। ਇਨ੍ਹਾਂ ਦੀ ਪਛਾਣ ਫਰੀਦਕੋਟ ਦੇ ਪਿੰਡ ਢਿਲਵਾਂ ਖੁਰਦ ਦੇ ਹਰਸ਼ਦੀਪ ਸਿੰਘ ਅਤੇ ਗੁਰਸ਼ਰਨਪ੍ਰੀਤ ਸਿੰਘ ਵਜੋਂ ਹੋਈ ਹੈ ਅਤੇ ਪੁਲੀਸ ਨੇ ਇਨ੍ਹਾਂ ਕੋਲੋਂ ਚਾਰ ਦੇਸੀ ਪਿਸਤੌਲ ਬਰਾਮਦ ਕੀਤੇ ਹਨ।
ਜਾਣਕਾਰੀ ਦਿੰਦਿਆਂ ਪੁਲੀਸ ਕਮਿਸ਼ਨਰ ਰਣਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਮੁਲਜ਼ਮਾਂ ਨੇ ਮੁਹਾਲੀ ਵਿੱਚ ਇੱਕ ਵਿਅਕਤੀ ਦੀ ਜਾਣਕਾਰੀ ਦਿੱਤੀ ਸੀ ਜਿਸ ਤੋਂ ਬਰਾੜ ਫਿਰੌਤੀ ਮੰਗ ਰਿਹਾ ਸੀ।
ਉਨ੍ਹਾਂ ਕਿਹਾ ਕਿ ਪੁਲੀਸ ਨੂੰ ਸੂਚਨਾ ਮਿਲੀ ਸੀ ਕਿ ਮੁਲਜ਼ਮ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਦੂਜੇ ਰਾਜਾਂ ਤੋਂ ਹਥਿਆਰ ਮੰਗਵਾ ਕੇ ਅਪਰਾਧੀਆਂ ਨੂੰ ਵੇਚਣ ਲਈ ਇੱਕ ਗਰੋਹ ਬਣਾਇਆ ਹੈ। ਉਹ ਜਹਾਜ਼ਗੜ੍ਹ ਖੇਤਰ ਵਿੱਚ ਸਨ ਅਤੇ ਅਪਰਾਧ ਦੀ ਯੋਜਨਾ ਬਣਾ ਰਹੇ ਸਨ। ਸੂਚਨਾ ਦੇ ਅਧਾਰ ’ਤੇ ਸੀਆਈਏ, ਏ ਡਿਵੀਜ਼ਨ, ਬੀ ਡਿਵੀਜ਼ਨ ਅਤੇ ਛਾਉਣੀ ਥਾਣਿਆਂ ਦੀਆਂ ਟੀਮਾਂ ਨੇ ਦੋਵਾਂ ਨੂੰ ਕਾਬੂ ਕੀਤਾ।
ਅਧਿਕਾਰੀਆਂ ਨੇ ਦੱਸਿਆ ਕਿ ਗੁਰਸ਼ਰਨਪ੍ਰੀਤ ਖ਼ਿਲਾਫ਼ ਫਰੀਦਕੋਟ ਵਿੱਚ ਕਤਲ ਅਤੇ ਅਸਲ੍ਹਾ ਐਕਟ ਦਾ ਕੇਸ ਦਰਜ ਸੀ ਅਤੇ ਉਹ ਪਿਛਲੇ ਸਾਲ ਅਕਤੂਬਰ ਵਿੱਚ ਜ਼ਮਾਨਤ ’ਤੇ ਬਾਹਰ ਆਇਆ ਸੀ।