For the best experience, open
https://m.punjabitribuneonline.com
on your mobile browser.
Advertisement

ਡੱਲ ਪਿੰਡ ’ਚੋਂ 2.846 ਕਿੱਲੋ ਹੈਰੋਇਨ ਬਰਾਮਦ

08:53 AM Sep 22, 2024 IST
ਡੱਲ ਪਿੰਡ ’ਚੋਂ 2 846 ਕਿੱਲੋ ਹੈਰੋਇਨ ਬਰਾਮਦ
Advertisement

ਪੱਤਰ ਪ੍ਰੇਰਕ
ਤਰਨ ਤਾਰਨ, 21 ਸਤੰਬਰ
ਪੰਜਾਬ ਪੁਲੀਸ ਤੇ ਬੀਐੱਸਐੱਫ ਨੇ ਸਾਂਝੀ ਕਾਰਵਾਈ ਕਰਦਿਆਂ ਸਰਹੱਦੀ ਖੇਤਰ ਦੇ ਡੱਲ ਪਿੰਡ ਦੀ ਡਿਫੈਂਸ ਡਰੇਨ ਦੇ ਰੁੱਖਾਂ ਦੇ ਝੁੰਡ ਵਿੱਚੋਂ ਹੈਰੋਇਨ ਦਾ ਪੈਕੇਟ ਅਤੇ ਬਿਨਾਂ ਨੰਬਰ ਪਲੇਟ ਵਾਲਾ ਮੋਟਰਸਾਈਕਲ ਬਰਾਮਦ ਕੀਤਾ| ਖਾਲੜਾ ਪੁਲੀਸ ਦੇ ਸਬ ਇੰਸਪੈਕਟਰ ਲਖਬੀਰ ਸਿੰਘ ਨੇ ਦੱਸਿਆ ਕਿ ਜਾਣਕਾਰੀ ਮਿਲਣ ’ਤੇ ਪੁਲੀਸ ਨੇ ਬੀਐੱਸਐੱਫ ਨੂੰ ਨਾਲ ਲੈ ਕੇ ਡੱਲ ਪਿੰਡ ਦੇ ਜੰਗਲਾਤ ਵਿਭਾਗ ਦੇ ਰੁੱਖਾਂ ਦੇ ਝੁੰਡ ਦੀ ਤਲਾਸ਼ੀ ਲਈ ਤਾਂ ਪੈਕੇਟ ਬਰਾਮਦ ਹੋਇਆ, ਜਿਸ ਵਿੱਚ 2.846 ਕਿਲੋ ਹੈਰੋਇਨ ਸੀ। ਸਬ-ਇੰਸਪੈਕਟਰ ਨੇ ਦੱਸਿਆ ਕਿ ਇਹ ਸਮੱਗਰੀ ਮੋਟਰਸਾਈਕਲ ਸਵਾਰ ਦੋ ਵਿਅਕਤੀਆਂ ਨੇ ਪਾਕਿਸਤਾਨ ਵਾਲੇ ਪਾਸਿਓਂ ਡਰੋਨ ਰਾਹੀਂ ਇੱਧਰ ਸੁਟਵਾਈ ਸੀ| ਇਸ ਸਬੰਧੀ ਕੇਸ ਦਰਜ ਕਰਨ ਮਗਰੋਂ ਪੁਲੀਸ ਨੇ ਮੋਟਰਸਾਈਕਲ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Advertisement

Advertisement
Advertisement
Author Image

Advertisement